ਮੈਨਚੇਸਟਰ: ਸਟੂਅਰਟ ਬ੍ਰਾਡ ਨੇ ਹਾਲ ਹੀ ਵਿੱਚ ਵੈਸਟਇੰਡੀਜ ਦੇ ਨਾਲ ਖ਼ਤਮ ਹੋਈ ਤਿੰਨ ਮੈਚਾਂ ਦੀ ਟੈਸਟ ਲੜੀ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਸੀ। ਤੀਸਰੇ ਟੈਸਟ ਵਿੱਚ ਉਸ ਨੇ ਕੁੱਲ੍ਹ 11 ਵਿਕਟਾਂ ਲਈਆਂ ਸਨ ਤੇ ਇੰਗਲੈਂਡ ਨੂੰ 269 ਦੌੜਾਂ ਨਾਲ ਜਿੱਤ ਪ੍ਰਾਪਤ ਕਰਵਾਈ ਸੀ। ਇੰਗਲੈਂਡ ਨੇ ਇਹ ਲੜੀ 2-1 ਨਾਲ ਆਪਣੇ ਨਾਂਅ ਕੀਤੀ ਸੀ।
ਉੱਥੇ ਹੀ ਤੀਸਰੇ ਮੈਚ ਦੀ ਦੂਸਰੀ ਪਾਰੀ ਵਿੱਚ 5 ਵਿਕਟਾਂ ਹਾਸਲ ਕਰਨ ਵਾਲੇ ਇੰਗਲੈਂਡ ਦੇ ਹੀ ਕ੍ਰਿਸ ਬੋਕਸ 20ਵੇਂ ਸਥਾਨ ਉੱਤੇ ਆ ਗਏ ਹਨ। ਉਸ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਰੇਟਿੰਗ ਅੰਕ 654 ਹਾਸਿਲ ਕਰ ਲਿਆ ਹੈ।
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਹਾਲਾਂਕਿ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਸੱਤਵੇਂ ਸਥਾਨ ਤੋਂ ਖਿਸ਼ਕ ਗਏ ਹਨ। ਉਹ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਤੋਂ 2 ਸਥਾਨ ਨੀਚੇ ਖਿਸਕ ਗਏ ਹਨ। ਉਹ ਹੁਣ ਅੱਠਵੇਂ ਸਥਾਨ ਉੱਤੇ ਹੈ।
ਬ੍ਰਾਡ ਨੇ ਤੀਸਰੇ ਮੈਚ ਦੀ ਪਹਿਲੀ ਪਾਰੀ ਵਿੱਚ 45 ਗੇਂਦਾਂ ਵਿੱਚ ਤਾਬੜਤੋੜ 62 ਦੌੜਾਂ ਬਣਾਈਆਂ ਸੀ। ਉਹ ਆਲਰਾਊਂਡਰ ਖਿਡਾਰੀਆਂ ਦੀ ਰੈਂਕਿੰਗ ਵਿੱਚ 11ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਇੰਗਲੈਂਡ ਦੇ ਰੋਰੀ ਬਰਨਸ 13 ਸਥਾਨ ਅੱਗੇ ਵੱਧਦੇ ਹੋਏ 17ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਉਸਨੇ ਤੀਸਰੇ ਟੈਸਟ ਮੈਚ ਵਿੱਚ 57 ਤੇ 90 ਦੌੜਾਂ ਦੀ ਪਾਰੀਆਂ ਖੇਡਦੇ ਹੋਏ ਟੀਮ ਨੂੰ ਮਜ਼ਬੂਤ ਅੰਕੜੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।
ਉੱਥੇ ਹੀ ਅੋਲੀ ਪਾਾਪ ਕਰੀਆਰ ਦੀ ਸਰਬੋਤਮ ਰੈਂਕਿੰਗ 46 ਉੱਤੇ ਪਹੁੰਚ ਗਿਆ ਹੈ। ਉਨ੍ਹਾਂ ਨੇ 91 ਦੌੜਾ ਦੀ ਪਾਰੀ ਖੇਡੀ ਸੀ। ਜਿਸ ਵਿੱਚ ਉਸ ਨੂੰ 24 ਸਥਾਨਾਂ ਦਾ ਫ਼ਾਇਦਾ ਹੋਇਆ ਹੈ। ਜੋਸ ਬਟਲਰ ਦੀ 67 ਦੌੜਾਂ ਦੀ ਪਾਰੀ ਨੇ ਉਸ ਨੂੰ 50ਵੇਂ ਤੋਂ 44 ਵੇਂ ਸਥਾਨ ਉੱਤੇ ਪਹੁੰਚਾ ਦਿੱਤਾ ਹੈ।