ਪੰਜਾਬ

punjab

ETV Bharat / sports

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ ਦਿਲਚਸਪ ਟੈਸਟ ਸੀਰੀਜ਼: ਸਟੀਵ ਵਾ

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਭਾਰਤ ਅਤੇ ਆਸਟ੍ਰੇਲੀਆ ਦੇ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਕਹਿਣਾ ਹੈ ਕਿ ਦੋਵੇਂ ਟੀਮਾਂ ਸਰਵਸ਼੍ਰੇਸ਼ਠ ਹਨ। ਹਰ ਕੋਈ ਇਸ ਮੈਚ ਦਾ ਇੰਤਜ਼ਾਰ ਕਰ ਰਿਹਾ ਹੈ।

steve waugh
ਫ਼ੋਟੋ

By

Published : Jan 12, 2020, 2:48 PM IST

ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਇਸ ਸਾਲ ਦੇ ਆਖ਼ਰ ਵਿੱਚ ਜਦ ਆਸਟ੍ਰੇਲੀਆ ਦਾ ਦੌਰਾ ਕਰੇਗੀ ਤਾਂ ਲੋਕ ਦੁਨੀਆ ਦੀਆਂ ਦੋ ਸਭ ਤੋਂ ਸ਼ਕਤੀਸ਼ਾਲੀ ਟੀਮਾਂ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦੇਖਣਗੇ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਭਾਰਤੀ ਟੀਮ ਇਸ ਦੌਰੇ ਉੱਤੇ ਡੇ-ਨਾਈਟ ਟੈਸਟ ਮੈਚ ਖੇਡੇਗੀ। ਭਾਰਤ ਨੇ ਪੂਰੇ 71 ਸਾਲਾਂ ਬਾਅਦ 12 ਮਹੀਨੇ ਪਹਿਲਾ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਸੀਰੀਜ਼ ਜਿੱਤੀ ਸੀ।

ਹੋਰ ਪੜ੍ਹੋ: ਬਿਯਾਂਕਾ ਨੇ ਆਸਟ੍ਰੇਲੀਅਨ ਓਪਨ ਵਿੱਚੋਂ ਵਾਪਸ ਲਿਆ ਆਪਣਾ ਨਾਂਅ

ਇਸ ਦੇ ਨਾਲ ਹੀ ਸਟੀਵ ਨੇ ਕਿਹਾ, "ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹਮੇਸ਼ਾ ਸ਼ਾਨਦਾਰ ਮੈਚ ਹੁੰਦਾ ਹੈ। ਇਹ ਪਰੰਪਰਾ ਬਣ ਗਈ ਹੈ ਮੈਨੂੰ ਲਗਦਾ ਹੈ ਕਿ ਇਹ ਸ਼ਾਨਦਾਰ ਲੜੀ ਹੋਵੇਗੀ। ਹਰ ਕੋਈ ਇਸ ਸੜੀ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਾਰਨਰ ਤੇ ਸਮਿਥ ਦੀ ਵਾਪਸੀ ਨਾਲ ਟੀਮ ਹੋਰ ਵੀ ਮਜ਼ਬੂਤ ਹੋਵੇਗੀ।"

ਹੋਰ ਪੜ੍ਹੋ: Indian Super League: ਹੈਦਰਾਬਾਦ ਐਫਸੀ ਨੇ ਕੋਚ ਬਰਾਉਨ ਨੂੰ ਕੀਤਾ ਬਰਖ਼ਾਸਤ

ਆਉਣ ਵਾਲੀ ਵਨ-ਡੇ ਲੜੀ ਬਾਰੇ ਪੁੱਛੇ ਜਾਣ ਉੱਤੇ ਸਟੀਵ ਨੇ ਕਿਹਾ, "ਭਾਰਤੀ ਟੀਮ ਦਾ ਪੱਖ ਭਾਰੀ ਰਹੇਗਾ। ਪਿਛਲੇ ਸਾਲ ਆਸਟ੍ਰੇਲੀਆ ਨੇ ਹਾਲਾਂਕਿ 5 ਮੈਚਾਂ ਦੀ ਲੜੀ ਵਿੱਚ ਭਾਰਤ ਨੂੰ ਹਰਾਇਆ ਸੀ। ਦੋਵੇਂ ਟੀਮਾਂ ਸਰਵਸ਼੍ਰੇਸ਼ਠ ਹਨ।"

ABOUT THE AUTHOR

...view details