ਕੋਲੰਬੋ: ਲਸਿਥ ਮਲਿੰਗਾ ਨੇ ਬੰਗਲਾਦੇਸ਼ ਵਿਰੁੱਧ ਆਪਣਾ ਆਖ਼ਰੀ ਇੱਕ ਦਿਨਾਂ ਮੈਚ ਖੇਡਿਆ। ਇਸ ਮੈਚ ਵਿੱਚ ਮਲਿੰਗਾ ਨੇ 3 ਵਿਕਟਾਂ ਲੈ ਕੇ ਇੱਕ ਦਿਨਾ ਮੈਚ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਭਾਰਤ ਦੇ ਅਨਿਲ ਕੁੰਬਲੇ ਨੂੰ ਪਿਛੇ ਛੱਡ ਦਿੱਤਾ ਹੈ।
ਆਖ਼ਰੀ ਮੈਚ 'ਚ ਤੋੜਿਆ ਕੁੰਬਲੇ ਦਾ ਰਿਕਾਰਡ ਸ਼੍ਰੀਲੰਕਾ ਦੇ ਤੀਸਰੇ ਗੇਂਦਬਾਜ
ਕੁੰਬਲੇ ਨੇ ਇੱਕ ਦਿਨਾਂ ਵਿੱਚ 337 ਵਿਕਟਾਂ ਲਈਆਂ ਹਨ ਜਦਕਿ ਮਲਿੰਗਾ ਨੇ ਆਪਣੇ ਇੱਕ ਦਿਨਾਂ ਕਰਿਅਰ ਦਾ ਅੰਤ 338 ਵਿਕਟਾਂ ਨਾਲ ਕੀਤਾ ਹੈ। ਯਾਰਕਰ ਕਿੰਗ ਮਲਿੰਗਾ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਤੀਸਰੇ ਅਤੇ ਦੁਨੀਆਂ ਦੇ 9ਵੇਂ ਕ੍ਰਿਕਟਰ ਬਣ ਗਏ ਹਨ। ਮਲਿੰਗਾ ਨੇ ਹਾਲ ਵਿੱਚ ਇੰਗਲੈਂਡ ਵਿਖੇ ਖੇਡੇ ਗਏ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਸਨ। ਮਲਿੰਗਾ ਨੇ ਵਿਸ਼ਵ ਕੱਪ ਦੇ 7 ਮੈਚਾਂ ਵਿੱਚ 13 ਵਿਕਟਾਂ ਲਈ ਸਨ।
ਆਖ਼ਰੀ ਮੈਚ 'ਚ ਤੋੜਿਆ ਕੁੰਬਲੇ ਦਾ ਰਿਕਾਰਡ ਮਲਿੰਗਾ ਨੇ ਲਈਆਂ 3 ਵਿਕਟਾਂ
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ਉੱਤੇ 314 ਦੌੜਾਂ ਬਣਾਈਆਂ ਸਨ। ਇਸ ਮੈਚ ਵਿੱਚ ਕੁਸ਼ਲ ਪਰੇਰਾ ਨੇ 111 ਦੌੜਾਂ ਅਤੇ ਐਂਜਲੋ ਮੈਥਿਊਜ਼ ਨੇ 48 ਦੌੜਾਂ ਦਾ ਹਿੱਸਾ ਪਾਇਆ। ਬੰਗਲਾਦੇਸ਼ ਦੀ ਟੀਮ 41.4 ਓਵਰਾਂ ਵਿੱਚ 223 ਦੌੜਾਂ ਉੱਤੇ ਹੀ ਢੇਰ ਹੋ ਕੇ ਮੈਚ ਹਾਰ ਗਈ। ਸ਼੍ਰੀਲੰਕਾ ਲਈ ਮਲਿੰਗਾ ਤੋਂ ਇਲਾਵਾ ਨੁਵਾਨ ਪ੍ਰਦੀਪ ਨੇ 3 ਵਿਕਟਾਂ ਲਈਆਂ। ਧਨੰਜਿਆ ਡੀ ਸਿਲਵਾ ਨੇ 2 ਅਤੇ ਲਾਹਿਰੂ ਕੁਮਾਰਾ ਨੇ 1 ਵਿਕਟ ਆਪਣੇ ਨਾਂਅ ਕੀਤੀ।
ਇਹ ਵੀ ਪੜ੍ਹੋ : ਜਾਪਾਨ ਨੇ ਬਣਾਏ ਅਨੋਖੇ ਢੰਗ ਦੇ ਟੋਕਿਓ ਓਲੰਪਿਕ ਤਮਗ਼ੇ
ਬੰਗਲਾਦੇਸ਼ ਲਈ ਮੁਸ਼ਫੀਕੁਰ ਰਹੀਮ ਨੇ 67 ਦੌੜਾਂ ਅਤੇ ਸੱਬੀਰ ਰਹਿਮਾਨ ਨੇ 60 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਸ਼੍ਰੀਲੰਕਾ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੋ ਗਈ ਹੈ।