ਕੋਲੰਬੋ: ਸ਼੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਦੇਸ਼ ਦੀ ਰਾਜਧਾਨੀ ਕੋਲੰਬੋ ਵਿੱਚ ਬਣ ਰਹੇ 40,000 ਦਰਸ਼ਕਾਂ ਦੀ ਸਮਰੱਥਾ ਵਾਲੇ ਨਵੇਂ ਕ੍ਰਿਕਟ ਸਟੇਡਿਅਮ ਦੇ ਨਿਰਮਾਣ ਕੰਮਾਂ ਉੱਤੇ ਰੋਕ ਲਾ ਦਿੱਤੀ ਹੈ। ਮੀਡਿਆ ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਨਿਰਮਾਣ ਕੰਮ ਦੀ ਵਚਨਬੱਧਤਾ ਵਾਪਸ ਲੈਣ ਤੋਂ ਬਾਅਦ ਇਸ ਯੋਜਨਾ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ।
ਸ਼੍ਰੀਲੰਕਾ ਦੀ ਸਰਕਾਰ ਬੋਰਡ ਦੇ ਨਾਲ ਮਿਲ ਕੇ ਦੇਸ਼ ਵਿੱਚ ਸਭ ਤੋਂ ਵੱਡੇ ਸਟੇਡਿਅਮ ਦੇ ਨਿਰਮਾਣ ਦੀ ਯੋਜਨਾ ਬਣਾ ਰਹੀ ਹੈ। ਸ਼੍ਰੀਲੰਕਾ ਨੂੰ ਇਸ ਸਟੇਡਿਅਮ ਦੇ ਨਿਰਮਾਣ ਵਿੱਚ ਤਿੰਨ-ਚਾਰ ਕਰੋੜ ਡਾਲਰ ਦੀ ਲਾਗਤ ਆਉਣੀ ਸੀ।
ਦੇਸ਼ ਵਿੱਚ ਨਵੇਂ ਸੇਟਡਿਅਮ ਦੇ ਨਿਰਮਾਣ ਦਾ ਕਈ ਦਿੱਗਜਾਂ ਨੇ ਵਿਰੋਧ ਕੀਤਾ ਸੀ, ਇਸ ਵਿੱਚ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਅਤੇ ਸਾਬਕਾ ਆਈਸੀਸੀ ਮੈਚ ਰੈਫ਼ਰੀ ਰੋਸ਼ਨ ਮਹਾਨਾਮਾ ਸ਼ਾਮਲ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵਿਰੋਧ ਦੇ ਕਾਰਨ ਹੀ ਸਰਕਾਰ ਨੂੰ ਨਵੇਂ ਸਟੇਡਿਅਮ ਬਣਾਉਣ ਦੀ ਇਸ ਯੋਜਨਾ ਨੂੰ ਵਾਪਸ ਲੈਣਾ ਪਿਆ ਹੈ।