ਗੁਵਾਹਾਟੀ: ਲਸੀਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾ ਦੀ ਟੀਮ ਸਖ਼ਤ ਸੁਰੱਖਿਆ ਦਰਮਿਆਨ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਵੀਰਵਾਰ ਨੂੰ ਗੁਵਾਹਾਟੀ ਪਹੁੰਚੀ। ਐਤਵਾਰ ਨੂੰ ਸੀਰੀਜ਼ ਦੀ ਸ਼ੁਰੂਆਤ ਲਈ ਭਾਰਤੀ ਟੀਮ ਦੇ ਮੈਂਬਰਾਂ ਦੇ ਸ਼ੁੱਕਰਵਾਰ ਨੂੰ ਪਹੁੰਚਣ ਦੀ ਉਮੀਦ ਹੈ।
ਦੱਸ ਦਈਏ ਕਿ ਅਸਾਮ ਵਿੱਚ ਦਸੰਬਰ 'ਚ CAA ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਨੇ ਰਣਜੀ ਅਤੇ ਅੰਡਰ -19 ਮੈਚਾਂ ਨੂੰ ਘਰੇਲੂ ਪੱਧਰ 'ਤੇ ਕਰਫਿਊ ਕਾਰਨ ਪ੍ਰਭਾਵਤ ਕੀਤਾ ਸੀ।
ਏਸੀਏ ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, “ਸਥਿਤੀ ਹੁਣ ਬਿਲਕੁਲ ਆਮ ਹੈ ਅਤੇ ਰਾਜ ਵਿੱਚ ਸੈਰ-ਸਪਾਟਾ ਵਾਪਸ ਆ ਗਿਆ ਹੈ। ਅਸੀਂ 10 ਜਨਵਰੀ ਤੋਂ ਖੇਲੋ ਇੰਡੀਆ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਹਾਂ ਅਤੇ ਇਸ ਵਿੱਚ ਸੱਤ ਹਜ਼ਾਰ ਖਿਡਾਰੀ ਹਿੱਸਾ ਲੈਣਗੇ।"