ਨਵੀਂ ਦਿੱਲੀ: ਸਾਲ 2013 ਵਿੱਚ ਆਈਪੀਐਲ ਵਿੱਚ ਫਿਕਸਿੰਗ ਕਰਨ ਦੇ ਇਲਜ਼ਾਮ ਵਿੱਚ ਐਸ ਸ੍ਰੀਸੰਥ ਨੂੰ ਪਹਿਲਾਂ ਲਾਈਫ ਟਾਈਮ ਲਈ ਬੈਨ ਕਰ ਦਿੱਤਾ ਸੀ ਬਾਅਦ ਵਿੱਚ ਉਸ ਦੀ ਸਜ਼ਾ ਵਿੱਚ ਕਟੌਤੀ ਕਰਦੇ ਹੋਏ ਉਸ ਨੂੰ 7 ਸਾਲ ਲਈ ਬੈਨ ਕਰ ਦਿੱਤਾ ਸੀ। ਇਸ ਸਾਲ ਸਤੰਬਰ ਵਿੱਚ ਉਨ੍ਹਾਂ ਦਾ ਬੈਨ ਖ਼ਤਮ ਹੋ ਗਿਆ ਅਤੇ ਇੱਕ ਵਾਰ ਫਿਰ ਉਹ ਕ੍ਰਿਕਟ ਦੇ ਮੈਦਾਨ ਉੱਤੇ ਵਾਪਸੀ ਲਈ ਤਿਆਰ ਹਨ।
ਸ੍ਰੀਸੰਥ 7 ਸਾਲ ਬਾਅਦ ਕ੍ਰਿਕਟ ਦੇ ਮੈਦਾਨ ਉੱਤੇ ਗੇਂਦਬਾਜ਼ੀ ਕਰਨ ਲਈ ਤਿਆਰ ਹਨ ਅਤੇ ਉਹ ਕੇਰਲ ਟੀ-20 ਲੀਗ ਵਿੱਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।