ਕੋਲਕਾਤਾ: ਮਹਾਨ ਕ੍ਰਿਕਟਰ ਸਚਿਨ ਤੇੰਦੁਲਕਰ ਅਤੇ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਸਮੇਤ ਕਈ ਭਾਰਤੀ ਖਿਡਾਰੀਆਂ ਨੇ 6ਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਐਤਵਾਰ ਨੂੰ ਯੋਗ ਦੇ ਮਾਧਿਅਮ ਰਾਹੀਂ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ।
ਸਚਿਨ ਨੇ ਫ਼ਾਦਰਜ਼ ਡੇਅ ਉੱਤੇ ਆਪਣੇ ਬੇਟੇ ਅਰਜੁਨ ਅਤੇ ਬੇਟੀ ਸਾਰਾ ਦੇ ਨਾਲ ਯੋਗ ਕਰਦੇ ਹੋਏ ਸੋਸ਼ਲ ਮੀਡਿਆ ਉੱਤੇ ਇੱਕ ਫ਼ੋਟੋ ਪੋਸਟ ਕੀਤੀ ਹੈ। ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ਹੈ, 'ਇਕੱਠੇ ਯੋਗ ਕਰ ਫ਼ਾਦਰਜ਼ ਡੇਅ ਮਨਾ ਰਹੇ ਹਾਂ'।
ਸਿੰਧੂ ਨੇ ਕਿਹਾ 'ਯੋਗ ਅਗਿਆਤ ਸਮੇਂ ਤੋਂ ਹੀ ਸਾਡਾ ਨਾਲ ਰਿਹਾ ਹੈ ਅਤੇ ਸਭ ਤੋਂ ਮੁੱਖ ਸਿਹਤ ਪ੍ਰਥਾਵਾਂ ਵਿੱਚੋਂ ਇੱਕ ਹੈ। ਇੱਕ ਸਿਹਤਮੰਦ ਜ਼ਿੰਦਗੀ ਦੀ ਸ਼ੁਰੂਆਤ ਕਰੋ ਅਤੇ ਇਸ ਖ਼ੁਸ਼ੀ ਦਾ ਸੰਕਲਪ ਲਵੋ।'
ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਯੋਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਯੋਗ ਨਾਲ ਹੀ ਹੋਵੇਗਾ।'