ਪੰਜਾਬ

punjab

ETV Bharat / sports

ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ 'ਤੇ ਖੇਡ ਜਗਤ ਨੇ ਪ੍ਰਗਟਾਇਆ ਦੁੱਖ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੇਡਾਂ ਜਗਤ ਇਕਜੁੱਟ ਹੋ ਗਿਆ, ਸੁਸ਼ਾਂਤ ਨੇ ਐਤਵਾਰ ਨੂੰ ਬਾਂਦਰਾ ਸਥਿਤ ਆਪਣੀ ਰਿਹਾਇਸ਼ 'ਤੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਸੁਸ਼ਾਂਤ ਸਿੰਘ
ਸੁਸ਼ਾਂਤ ਸਿੰਘ

By

Published : Jun 14, 2020, 5:18 PM IST

ਹੈਦਰਾਬਾਦ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ (34) ਨੇ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ 'ਚ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਅਪਾਰਟਮੈਂਟ ਵਿੱਚ ਲਟਕਦੀ ਮਿਲੀ।

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੇਡ ਜਗਤ ਇਕਜੁੱਟ ਹੋ ਗਿਆ, ਸੁਸ਼ਾਂਤ ਨੇ ਐਤਵਾਰ ਨੂੰ ਬਾਂਦਰਾ ਸਥਿਤ ਆਪਣੀ ਰਿਹਾਇਸ਼ 'ਤੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਸਾਬਕਾ ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸੁਸ਼ਾਂਤ ਦੇ ਦੁਖਦਾਈ ਦਿਹਾਂਤ' ਤੇ ਸਦਮਾ ਜ਼ਾਹਰ ਕੀਤਾ।

ਸੁਸ਼ਾਂਤ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਟਵੀਟ ਕੀਤਾ ਕਿ ਇੰਨੀ ਛੋਟੀ ਉਮਰੇ ਅਜਿਹੇ ਪ੍ਰਤਿਭਾਵਾਨ ਅਭਿਨੇਤਾ ਨੂੰ ਗੁਆਉਣਾ ਹੈਰਾਨ ਕਰਨ ਵਾਲਾ ਹੈ।

ਲੰਡਨ ਓਲੰਪਿਕ ਦੇ ਕਾਂਸੀ ਤਮਗ਼ਾ ਜੇਤੂ ਨੇ ਟਵੀਟ ਕੀਤਾ, “ਬਹੁਤ ਜਲਦੀ ਚਲਿਆ ਗਿਆ। ਅਜਿਹੇ ਨੌਜਵਾਨ ਪ੍ਰਤਿਭਾਵਾਨ ਅਭਿਨੇਤਾ ਅਤੇ ਮਨੁੱਖ ਨੂੰ ਗੁਆਉਣਾ ਬਹੁਤ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਹੈ।

ਇਸ ਦੌਰਾਨ, ਇੰਡੀਆ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਿਖਿਆ, "ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ 'ਤੇ ਮੈਂ ਹੈਰਾਨ ਹਾਂ। ਵਾਅਦੇ ਅਤੇ ਸੰਭਾਵਨਾਵਾਂ ਨਾਲ ਭਰੀ ਜ਼ਿੰਦਗੀ ਅਚਾਨਕ ਖ਼ਤਮ ਹੋ ਗਈ।

ਸਚਿਨ ਤੇਂਦੁਲਕਰ ਨੇ ਲਿਖਿਆ, "ਸੁਸ਼ਾਂਤ ਸਿੰਘ ਰਾਜਪੂਤ ਬਾਰੇ ਸੁਣ ਕੇ ਹੈਰਾਨੀ ਅਤੇ ਦੁੱਖ ਹੋਇਆ।

ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਅਭਿਨੇਤਾ ਦੀ ਤਸਵੀਰ ਸਾਂਝੀ ਕਰਦਿਆਂ ਓਮ ਸ਼ਾਂਤੀ ਲਿਖਿਆ।

ਸਾਬਕਾ ਕ੍ਰਿਕਟਰ ਮੁਹੰਮਦ ਕੈਫ ਵੀ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸੁਸ਼ਾਂਤ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਉਹ ਪੂਰੀ ਤਰ੍ਹਾਂ ਹਿੱਲ ਗਿਆ ਹੈ।

ਸੁਸ਼ਾਂਤ, ਜੋ ਆਪਣੀ ਮੌਤ ਦੇ ਸਮੇਂ 34 ਸਾਲਾਂ ਦੇ ਸਨ, ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਨਾਲ ਕੀਤੀ ਸੀ। ਏਕਤਾ ਕਪੂਰ ਦੇ ਹਿੱਟ ਸ਼ੋਅ 'ਪਵਿੱਤਰ ਰਿਸ਼ਤਾ' ਵਿੱਚ ਅਦਾਕਾਰੀ ਨਾਲ ਸੁਸ਼ਾਂਤ ਨੇ ਸਾਰਿਆਂ ਦਾ ਦਿਲ ਮੋਹ ਲਿਆ ਸੀ।

ABOUT THE AUTHOR

...view details