ਜੋਹਾਨਿਸਬਰਗ: ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਮਾਰਚ ਵਿੱਚ ਆਸਟ੍ਰੇਲੀਆ ਵਿੱਚ ਟੀ-20 ਵਿਸ਼ਵ ਕੱਪ ਵਿੱਚ ਆਪਣਾ ਆਖਰੀ ਮੈਚ ਖੇਡਣ ਵਾਲੀ ਦੱਖਣੀ ਅਫਰੀਕਾ ਮਹਿਲਾ ਟੀਮ ਨੂੰ ਇੰਗਲੈਂਡ ਵਿੱਚ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਚਾਰ ਵਨਡੇ ਅਤੇ ਦੋ ਟੀ-20 ਕੌਮਾਂਤਰੀ ਮੈਚ ਖੇਡਣੇ ਸਨ।
ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਦੇ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿੱਥ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਨਿਰਾਸ਼ਾਜਨਕ ਹੈ ਕਿ ਸਾਡੀ ਮਹਿਲਾ ਟੀਮ ਨੂੰ ਫਿਰ ਤੋਂ ਇੱਕ ਚੋਟੀ ਦੇ ਵਿਰੋਧੀ ਦੇ ਖਿਲਾਫ਼ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਪਰ ਸਾਡੇ ਲਈ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੀ ਸੁਰੱਖਿਆ ਮੁੱਢਲੀ ਹੈ।
ਸੀਐਸਏ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੂੰ ਸੂਚਿਤ ਕੀਤਾ ਹੈ ਕਿ "ਉਹ ਸਤੰਬਰ 2020 ਵਿੱਚ ਬ੍ਰਿਟੇਨ ਦੌਰੇ ਦੇ ਸੱਦੇ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਇਹ ਫੈਸਲਾ ਅਫਰੀਕੀ ਰਾਸ਼ਟਰੀ ਟੀਮਾਂ ਦੇ ਲਈ ਕੌਮਾਂਤਰੀ ਯਾਤਰੀ ਪਾਬੰਦੀਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।