ਡੇਬਿਊ ਮੈਚ 'ਚ ਇਸ ਗੇਂਦਬਾਜ਼ ਨੇ ਮਚਾਈ ਧੂਮ, 10 ਦੌੜਾਂ 'ਚ ਡਿੱਗੀਆਂ 5 ਵਿਕਟਾਂ - ਭਾਰਤ
ਡਰਬਨ: ਪਹਿਲਾ ਮੈਚ 'ਚ ਲੈਫ਼ਟ ਆਰਮ ਸਪੀਨਰ ਲਸਿਥ ਏਮਬੁਲਡੇਨਿਆ (66/5) ਅਤੇ ਵਿਸ਼ਵਾ ਫਰਨਾਡੋ (71/4) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਸ੍ਰੀਲੰਕਾ ਨੇ ਪਹਿਲੇ ਮੈਚ ਦੇ ਤੀਜੇ ਦਿਨ ਦੱਖਣੀ ਅਫ਼ਰੀਕਾ ਨੂੰ ਦੂਜੀ ਪਾਰੀ ਵਿੱਚ 259 ਦੌੜਾਂ 'ਤੇ ਰੋਕ ਦਿੱਤਾ।
ਦੱਖਣੀ ਅਫ਼ਰੀਕਾ ਨੇ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ ਅਤੇ ਸ੍ਰੀਲੰਕਾ ਨੂੰ ਉਸ ਦੀ ਪਹਿਲੀ ਪਾਰੀ ਵਿੱਚ 191 ਦੌੜਾਂ 'ਤੇ ਆਲ ਆਊਟ ਕਰ ਕੇ 44 ਦੌੜਾਂ ਵਿੱਚ ਵਾਧਾ ਹਾਸਲ ਕੀਤਾ ਸੀ। ਦੱਖਣੀ ਅਫ਼ਰੀਕਾ ਨੇ ਸ੍ਰੀਲੰਕਾ ਸਾਹਮਣੇ ਜਿੱਤ ਲਈ 304 ਦੌੜਾਂ ਦਾ ਟੀਚਾ ਰੱਖਿਆ ਸੀ। ਸ੍ਰੀਲੰਕਾ ਦੀ ਟੀਮ 79.1 ਓਵਰਾਂ ਵਿੱਚ 259 ਦੌੜਾਂ 'ਤੇ ਆਲ ਆਊਟ ਹੋ ਗਈ।
ਦੱਖਣੀ ਅਫ਼ਰੀਕਾ ਲਈ ਕਪਤਾਨ ਫਾਕ ਡੁ ਪਲੇਸਿਸ ਨੇ 90 ਦੌੜਾਂ ਬਣਾਈਆਂ ਸਨ। ਉਨ੍ਹਾਂ 18ਵਾਂ ਅਤੇ ਇਸ ਮੈਚ 'ਚ ਪਹਿਲਾ ਅਰਧ ਸੈਂਕੜਾਂ ਮਾਰਿਆ। ਉਨ੍ਹਾਂ ਨੇ 182 ਗੇਂਦਾ ਦੀ ਪਾਰੀ ਵਿੱਚ 11 ਚੌਕੇ ਲਗਾਏ ਸਨ। ਸ੍ਰੀਲੰਕਾ ਵਲੋਂ ਏਮਬੁਲਡੇਨਿਆ ਅਤੇ ਫਰਨਾਡੋ ਤੋਂ ਇਲਾਵਾ ਕਸੁਨ ਰਜੀਥਾ ਨੇ 1-1 ਵਿਕੇਟ ਹਾਸਲ ਕੀਤੀ ਸੀ।