ਦੱਖਣੀ ਅਫਰੀਕਾ: ਹੇਨਰਿਕ ਕਲਾਸੇਨ (123) ਦੀ ਸ਼ਾਨਦਾਰ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਚੱਲਦਿਆਂ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਪਹਿਲੇ ਵਨ-ਡੇ ਵਿੱਚ 74 ਦੌੜਾਂ ਨਾਲ ਹਰਾਇਆ। 291 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਪੂਰੀ ਟੀਮ 217 ਦੌੜਾਂ ਉੱਤੇ ਰਹਿ ਗਈ। ਆਸਟ੍ਰੇਲੀਆ ਵੱਲੋਂ ਸਭ ਤੋਂ ਜ਼ਿਆਦਾ 76 ਦੌੜਾਂ ਸਟੀਵ ਸਮਿਥ ਨੇ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਲੂੰਗੀ ਨੇ ਤਿੰਨ, ਤਬਰੇਜ ਸ਼ਮਸੀ ਤੇ ਨੋਟਰਜ ਨੇ 2-2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ, ਦੱਖਣੀ ਅਫਰੀਕਾ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਮਾੜੀ ਸ਼ੁਰੂਆਤ ਦੇ ਬਾਵਜੂਦ ਸੱਤ ਵਿਕਟਾਂ ’ਤੇ 291 ਦੌੜਾਂ ਬਣਾਈਆਂ ਸਨ।