ਮੁੰਬਈ: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਜਿਸ ਬਿਨੈਕਾਰ ਨੇ ਸਭ ਤੋਂ ਜ਼ਿਆਦਾ ਮੈਚ ਖੇਡੇ ਹੋਣਗੇ ਉਸ ਨੂੰ ਭਾਰਤ ਦੇ ਅਗਲੇ ਚੀਫ ਸਿਲੈਕਟਰ ਦਾ ਅਹੁਦਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਬੋਰਡ ਨੂੰ ਦੋ ਚੋਣਕਰਤਾਵਾਂ ਨੂੰ ਨਿਯੁਕਤ ਕਰਨਾ ਹੋਵੇਗਾ ਜੋ ਸਾਬਕਾ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਤੇ ਗਗਨ ਖੋੜਾ ਦੀ ਜਗ੍ਹਾ ਲੈ ਸਕਣ।
ਪਿਛਲੇ ਸਾਲ ਸਤੰਬਰ ਵਿੱਚ ਐਮਐਸਕੇ ਪ੍ਰਸਾਦ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਸੀ ਉਹ ਇਸ ਹਦ ਨੂੰ ਉਦੋਂ ਤੱਕ ਸੰਭਾਲਣਗੇ ਜਦ ਤੱਕ ਇਸ ਦੇ ਲਈ ਨਿਯੁਕਤੀ ਨਹੀਂ ਹੁੰਦੀ। ਜੇ ਸੌਰਵ ਗਾਂਗੁਲੀ ਦੀ ਗੱਲ ਦੇ ਅਧਾਰ ਉੱਤੇ ਗੱਲ ਕਰੀਏ ਤਾਂ ਚੀਫ ਸਿਲੈਕਟਰ ਵੈਂਕਟੇਸ਼ ਪ੍ਰਸਾਦ ਬਣ ਸਕਦੇ ਹਨ।
ਹਾਲਾਂਕਿ, ਬੀਸੀਸੀਆਈ ਦਾ ਕਹਿਣਾ ਹੈ ਕਿ ਜਿਸ ਉਮੀਦਵਾਰ ਨੇ ਸਭ ਤੋਂ ਪਹਿਲਾ ਟੈਸਟ ਡੈਬਿਉ ਕੀਤਾ ਹੋਵੇਗਾ ਉਸ ਨੂੰ ਚੀਫ ਸਿਲੈਕਟਰ ਦਾ ਪਦ ਮਿਲ ਜਾਵੇਗਾ। ਇਸ ਪਦ ਦੇ ਲਈ ਅਜੀਤ ਅਗਰਕਰ, ਲਕਸ਼ਮਣ ਸ਼ਿਵਰਾਮਕ੍ਰਿਸ਼ਨਨ, ਵੈਂਕਟੇਸ਼ ਪ੍ਰਸਾਦ, ਰਾਜੇਸ਼ ਚੌਹਾਨ, ਨਯਨ ਮੋਂਗੀਆ, ਚੇਤਨ ਚੌਹਾਨ, ਨਿਖਿਲ ਚੌਪੜਾ, ਅਬੇ ਕੁਰੂਵਿਲਾ ਦੇ ਨਾਂਅ ਸਾਹਮਣੇ ਆਏ ਹਨ।
ਇਨ੍ਹਾਂ ਬਿਨੈਕਾਰਾਂ ਵਿੱਚ ਲਕਸ਼ਮਣ ਨੇ ਸਭ ਤੋਂ ਪਹਿਲਾ ਟੈਸਟ ਡੈਬਿਉ ਕੀਤਾ ਸੀ ਤੇ ਇਸ ਦੇ ਨਾਲ ਹੀ ਪ੍ਰਸਾਦ ਨੇ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ 33 ਟੈਸਟ ਮੈਚ ਖੇਡੇ ਹਨ। ਉਨ੍ਹਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਟੈਸਟ ਮੈਚ ਅਜੀਤ ਨੇ ਖੇਡੇ ਹਨ। ਹੋ ਸਕਦਾ ਹੈ ਕਿ ਅਗਰਕਰ ਤੇ ਪ੍ਰਸਾਦ ਵਿੱਚੋਂ ਕਿਸੇ ਇੱਕ ਨੂੰ ਚੀਫ ਸਿਲੈਕਟਰ ਦੇ ਪਦ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮਿਲ ਜਾਵੇ। ਪ੍ਰਸਾਦ ਜੂਨੀਅਰ ਸਲੈਕਸ਼ਨ ਕਮੇਟੀ ਦਾ ਹਿੱਸਾ ਰਹਿ ਚੁੱਕੇ ਹਨ ਇਸ ਲਈ ਸੰਵਿਧਾਨ ਮੁਤਾਬਕ ਉਹ ਚਾਰ ਸਾਲਾਂ ਤੱਕ ਸਲੈਕਸ਼ਨ ਕਮੇਟੀ ਦਾ ਹਿੱਸਾ ਨਹੀਂ ਬਣ ਸਕਣਗੇ।