ਪੰਜਾਬ

punjab

ETV Bharat / sports

ਗਾਂਗੁਲੀ ਖ਼ਤਰੇ ਤੋਂ ਬਾਹਰ, ਅਗਲੇ 24 ਘੰਟਿਆਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ - sourav ganguly hospitalized in kolkata

ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਦੇ ਪ੍ਰਧਾਨ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਛਾਤੀ ਵਿੱਚ ਦਰਦ ਅਤੇ ਬਲੈਕਆਉਟ ਦੀ ਸ਼ਿਕਾਇਤ ਹੋਣ ਤੋਂ ਬਾਅਦ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਵੁੱਡਲੈਂਡ ਹਸਪਤਾਲ ਦੀ ਡਾਕਟਰ ਰੁਪਾਲੀ ਬਾਸੂ ਨੇ ਕਿਹਾ ਕਿ ਸੌਰਵ ਗਾਂਗੁਲੀ ਹੈਮੋਡਾਇਨਾਮਿਕ ਤੌਰ 'ਤੇ ਸਥਿਰ ਹਨ। ਉਨ੍ਹਾਂ ਨੂੰ ਦੋਹਰੀ ਐਂਟੀ ਪਲੇਟਲੈਟਾਂ ਅਤੇ ਸਟੈਟਿਨ ਦੀਆਂ ਲੋਡਿੰਗ ਖੁਰਾਕਾਂ ਮਿਲੀਆਂ ਹਨ ਅਤੇ ਹੁਣ ਉਹ ਪ੍ਰਾਇਮਰੀ ਐਂਜੀਓਪਲਾਸਟੀ ਤੋਂ ਗੁਜ਼ਰ ਰਹੇ ਹਨ।

ਫ਼ੋਟੋ
ਫ਼ੋਟੋ

By

Published : Jan 2, 2021, 5:37 PM IST

Updated : Jan 2, 2021, 7:01 PM IST

ਹੈਦਰਾਬਾਦ: ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਦੇ ਪ੍ਰਧਾਨ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਛਾਤੀ ਵਿੱਚ ਦਰਦ ਅਤੇ ਬਲੈਕਆਉਟ ਦੀ ਸ਼ਿਕਾਇਤ ਹੋਣ ਤੋਂ ਬਾਅਦ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਵੁੱਡਲੈਂਡ ਹਸਪਤਾਲ ਦੀ ਡਾਕਟਰ ਰੁਪਾਲੀ ਬਾਸੂ ਨੇ ਕਿਹਾ ਕਿ ਸੌਰਵ ਗਾਂਗੁਲੀ ਹੈਮੋਡਾਇਨਾਮਿਕ ਤੌਰ 'ਤੇ ਸਥਿਰ ਹਨ। ਉਨ੍ਹਾਂ ਨੂੰ ਦੋਹਰੀ ਐਂਟੀ ਪਲੇਟਲੈਟਾਂ ਅਤੇ ਸਟੈਟਿਨ ਦੀਆਂ ਲੋਡਿੰਗ ਖੁਰਾਕਾਂ ਮਿਲੀਆਂ ਹਨ ਅਤੇ ਹੁਣ ਉਹ ਪ੍ਰਾਇਮਰੀ ਐਂਜੀਓਪਲਾਸਟੀ ਤੋਂ ਗੁਜ਼ਰ ਰਹੇ ਹਨ।

ਡਾ. ਰੁਪਾਲੀ ਬਾਸੂ ਨੇ ਕਿਹਾ ਕਿ 48 ਸਾਲ ਦੇ ਗਾਂਗੁਲੀ ਆਪਣੇ ਘਰ ਵਿੱਚ ਬਣੇ ਜਿੰਮ ਦੇ ਟਰੇਡਮੀਲ ਉੱਤੇ ਕਸਰਤ ਕਰ ਰਹੇ ਸਨ, ਜਿਸ ਸਮੇਂ ਉਨ੍ਹਾਂ ਦੀ ਛਾਤੀ ਵਿੱਚ ਦਰਦ ਉੱਠਿਆ ਸੀ। ਜਦੋਂ ਦੁਪਹਿਰ ਨੂੰ 1 ਵਜੇ ਹਸਪਤਾਲ ਵਿੱਚ ਉਹ ਆਏ ਸੀ ਤਾਂ ਉਨ੍ਹਾਂ ਦੀ ਨੱਸ 70 ਮਿੰਟ ਸੀ ਬੀਪੀ 130/80 ਮਿਮੀ ਐਚਜੀ ਅਤੇ ਹੋਰ ਕਲੀਨੀਕਲ ਪੈਰਾਮੀਟਰ ਸਧਾਰਨ ਸੀਮਾ ਤੋਂ ਕੋਲ ਸੀ।

ਫ਼ੋਟੋ

ਬੀਸੀਸੀਆਈ, ਆਈਸੀਸੀ ਦੇ ਇਲਾਵਾ ਕਈ ਖਿਡਾਰੀਆਂ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਸੌਰਵ ਗਾਂਗੁਲੀ ਦੀ ਛਾਤੀ ਵਿੱਚ ਦਰਦ ਉਠਇਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੇਰੇ ਵਿਚਾਰ ਕਾਮਨਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੈ।

ਬੀਸੀਸੀਆਈ ਦੇ ਬੁਲਾਰੇ ਜੈ ਸ਼ਾਹ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਸੌਰਵ ਗਾਂਗੁਲੀ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ, ਗਾਂਗੁਲੀ ਦੀ ਹਾਲਤ ਸਥਿਰ ਹੈ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਗਾਂਗੁਲੀ ਨੇ ਅਗਲੇ ਸਾਲ ਪੱਛਮੀ ਬੰਗਾਲ ਵਿਧਾਨਸਭਾ ਚੋਣ ਤੋਂ ਪਹਿਲਾ ਰਾਜਨੀਤੀ ਵਿੱਚ ਹੋਣ ਦੇ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਸੱਦੇ ਉੱਤੇ ਰਾਜ ਦੇ ਰਾਜਪਾਲ ਨਾਲ ਮਿਲਣ ਗਏ ਸੀ।

Last Updated : Jan 2, 2021, 7:01 PM IST

ABOUT THE AUTHOR

...view details