ਪੰਜਾਬ

punjab

ETV Bharat / sports

ਹਿੱਤਾਂ ਦੇ ਟਕਰਾਅ ਮਾਮਲੇ ਵਿੱਚ ਗਾਂਗੁਲੀ ਨੂੰ ਕਲੀਨ ਚਿੱਟ - saurav ganguly

ਸੌਰਵ ਗਾਂਗੁਲੀ ਨੂੰ ਬੀਸੀਸੀਆਈ ਦੇ ਨਵੇਂ ਮੁਖੀ ਚੁਣੇ ਜਾਣ ਤੋਂ ਬਾਅਦ ਬੰਗਾਲ ਕ੍ਰਿਕਟ ਬੋਰਡ ਉੱਤੇ ਵੀ ਕਾਬਜ਼ ਰਹਿਣ ਦੇ ਦੋਸ਼ ਲੱਗੇ ਸਨ, ਜਿਸ ਵਿੱਚ ਗਾਂਗੁਲੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।

ਹਿੱਤਾਂ ਦੇ ਟਕਰਾਅ ਮਾਮਲੇ ਵਿੱਚ ਗਾਂਗੁਲੀ ਨੂੰ ਕਲੀਨ ਚਿੱਟ

By

Published : Nov 17, 2019, 7:18 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਮੁਖੀ ਸੌਰਵ ਗਾਂਗੁਲੀ ਨੂੰ ਹਿੱਤਾਂ ਦੇ ਟਕਰਾਅ ਮਾਮਲੇ ਵਿੱਚ ਐਥਿਕਸ ਅਫ਼ਸਰ ਅਤੇ ਲੋਕਪਾਲ ਡੀ.ਕੇ ਜੈਨ ਵੱਲੋਂ ਕਲੀਨ ਚਿੱਟ ਮਿਲ ਗਈ ਹੈ। ਬੰਗਾਲ ਕ੍ਰਿਕਟ ਬੋਰਡ (ਸੀਏਬੀ) ਦੇ ਸਾਬਕਾ ਮੁਖੀ ਗਾਂਗੁਲੀ ਨੇ ਸੀਏਬੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਇਸ ਦੇ ਸਕੱਤਰ ਅਭਿਸ਼ੇਕ ਡਾਲਮਿਆ ਨੂੰ ਦੇ ਦਿੱਤਾ ਸੀ।

ਐਥਿਕਸ ਅਫ਼ਸਰ ਡੀਕੇ ਜੈਨ ਨੇ ਕਿਹਾ ਕਿ ਗਾਂਗੁਲੀ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਫ਼ਿਰ ਇਸ ਤੋਂ ਬਾਅਦ ਉਨ੍ਹਾਂ ਨਾਲ ਸਬੰਧਿਤ ਕਿਸੇ ਤਰ੍ਹਾਂ ਦਾ ਹਿੱਤਾਂ ਦੇ ਟਕਰਾਅ ਦਾ ਮੁੱਦਾ ਨਹੀਂ ਬਣਦਾ ਹੈ।

ਗਾਂਗੁਲੀ ਨੇ ਡਾਲਮੀਆ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕੇ 23 ਅਕਤੂਬਰ 2019 ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਵਜੋਂ ਆਪਣਾ ਕਾਰਜ਼ਕਾਰ ਸੰਭਾਲਣ ਨੂੰ ਲੈ ਕੇ ਮੈਂ ਤੁਰੰਤ ਬੰਗਾਲ ਕ੍ਰਿਕਟ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।

ਜੈਨ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਮੇਰੇ ਵਿਚਾਰ ਵਿੱਚ ਗਾਂਗੁਲੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਦਾ ਮੁੱਦਾ ਐਥਿਕਸ ਅਧਿਕਾਰੀ ਲਈ ਵਿਚਾਰ ਕਰਨ ਦੇ ਯੋਗ ਨਹੀਂ ਹੈ। ਇਸ ਲਈ ਮੌਜੂਦਾ ਸ਼ਿਕਾਇਤ ਨੂੰ ਨਿਪਟਾਇਆ ਜਾ ਸਕਦਾ ਹੈ। ਇਸ ਹੁਕਮ ਦੀਆਂ ਕਾਪੀਆਂ ਸ਼ਿਕਾਇਤ ਕਰਤਾ, ਗਾਂਗੁਲੀ ਅਤੇ ਬੀਸੀਸੀਆਈ ਨੂੰ ਵੀ ਭੇਜੀਆਂ ਜਾਂਦੀਆਂ ਹਨ।

ਮੱਧ ਪ੍ਰਦੇਸ਼ ਕ੍ਰਿਕਟ ਬੋਰਡ ਦੇ ਜਿੰਦਗੀ ਭਰ ਲਈ ਮੈਂਬਰ ਸੰਜੀਵ ਗੁਪਤਾ ਨੇ ਇੱਕ ਸ਼ਿਕਾਇਤ ਦਰਜ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਗਾਂਗੁਲੀ ਸੀਏਬੀ ਮੁਖੀ ਅਤੇ ਬੀਸੀਸੀਆਈ ਏਜੀਐੱਮ ਵਿੱਚ ਇਸ ਦੀ ਅਗਵਾਈ ਦੇ ਰੂਪ ਵਿੱਚ ਕਈ ਅਹੁਦਿਆਂ ਉੱਤੇ ਕਾਬਜ਼ ਹਨ।

ABOUT THE AUTHOR

...view details