ਪੰਜਾਬ

punjab

ETV Bharat / sports

ਮਹਿਲਾ ਬਿੱਗ ਬੈਸ਼ ਲੀਗ ਦੀ ਸਰਵਸ਼੍ਰੇਠ ਖਿਡਾਰਨ ਬਣੀ ਸੋਫ਼ੀ ਡਿਵਾਇਨ - female best BBL player

ਸੋਫੀ ਡਿਵਾਇਨ ਨੂੰ ਮਹਿਲਾ ਬਿੱਗ ਬੈਸ਼ ਲੀਗ ਦਾ ਸਰਵਸ਼੍ਰੇਠ ਖਿਡਾਰਨ ਚੁਣੀ ਗਈ ਹੈ। ਡਿਵਾਇਨ ਨਿਊਜ਼ੀਲੈਂਡ ਦੀ ਦੂਸਰੀ ਖਿਡਾਰੀ ਹੈ ਜਿਸ ਨੂੰ ਮਹਿਲਾ ਬਿੱਗ ਬੈਸ਼ ਲੀਗ ਦਾ ਸਰਵਸ਼੍ਰੇਠ ਖਿਡਾਰਨ ਚੁਣਿਆ ਗਿਆ ਹੈ।

women BBL 2019
ਮਹਿਲਾ ਬਿਗ ਬੈਸ਼ ਲੀਗ ਦੀ ਸਰਵਸ਼੍ਰੇਠ ਖਿਡਾਰੀ ਬਣੀ ਸੋਫ਼ੀ ਡਿਵਾਇਨ

By

Published : Dec 3, 2019, 7:47 PM IST

ਮੈਲਬੋਰਨ : ਨਿਊਜ਼ੀਲੈਂਡ ਦੀ ਹਰਫ਼ਨਮੌਲਾ ਖਿਡਾਰੀ ਸੋਫ਼ੀ ਡਿਵਾਇਨ ਨੂੰ ਮਹਿਲਾ ਬਿੱਗ ਬੈਸ਼ ਲੀਗ (ਡਬਲਿਊਬੀਬੀਐੱਲ) ਵਿੱਚ ਇਸ ਸੀਜ਼ਨ ਦਾ ਸਰਵਸ਼੍ਰੇਠ ਖਿਡਾਰਨ ਚੁਣਿਆ ਗਿਆ ਹੈ।

ਡਿਵਾਇਨ ਨੇ 130.16 ਦੀ ਔਸਤ ਨਾਲ ਮੌਜੂਦਾ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ 699 ਦੌੜਾਂ ਬਣਾਈਆਂ ਹਨ, ਜਿਸ ਵਿੱਚ 8 ਅਰਧ-ਸੈਂਕੜੇ ਸ਼ਾਮਿਲ ਹਨ। ਡਿਵਾਇਨ ਨੇ ਇਸ ਟੂਰਨਾਮੈਂਟ ਵਿੱਚ ਰਿਕਾਰਡ 28 ਛੱਕੇ ਵੀ ਲਾਏ ਹਨ ਅਤੇ ਮਹਿਜ਼ 20.25 ਦੀ ਔਸਤ ਨਾਲ 16 ਵਿਕਟਾਂ ਵੀ ਲਈਆਂ ਹਨ।

ਡਿਵਾਇਨ ਨਿਊਜ਼ੀਲੈਂਡ ਦੀ ਦੂਸਰੀ ਖਿਡਾਰੀ ਹੈ ਜਿਸ ਨੂੰ ਮਹਿਲਾ ਬਿੱਗ ਬੈਸ਼ ਲੀਗ ਦਾ ਸਰਵਸ਼੍ਰੇਠ ਖਿਡਾਰਨ ਚੁਣਿਆ ਗਿਆ ਹੈ। ਉਸ ਤੋਂ ਪਹਿਲਾਂ ਐਮੀ ਸੈਟਰਵੇਟ ਵੀ ਇਹ ਉਪਲੱਭਧੀ ਹਾਸਲ ਕਰ ਚੁੱਕੀ ਹੈ।

ਡਿਵਾਇਨ ਤੋਂ ਇਲਾਵਾ ਮੈਲਬੋਰਨ ਰੇਨਗੇਡਸ ਦੀ ਜੈਸ ਡਫਿਨ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਡਬਲਿਊਬੀਬੀਐੱਲ ਟੀਮ ਆਫ਼ ਦ ਟੂਰਨਾਮੈਂਟ : ਜੈਸ ਡਫਿਨ (ਕਪਤਾਨ), ਸੋਫ਼ੀ ਡਿਵਾਇਨ, ਬੈਥ ਮੂਨੀ, ਡੈਨੀਅਨ ਵੇਟ, ਮੈਗ ਲੇਨਿੰਗ, ਐਲਿਸਾ ਪੈਰੀ, ਜੇਸ ਜੋਨਾਸੇਨ, ਮਾਰਿਜਾਨੇ ਕੈਪ, ਮਾਲੀ ਸਟਾਰਨੋ, ਮੈਗਨ ਸ਼ੂਟ, ਬੇਲਿੰਡਾ ਵਾਕਾਰੇਵਾ।

ABOUT THE AUTHOR

...view details