ਕੋਲੰਬੋ: ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦਾ ਪਹਿਲਾ ਸੀਜ਼ਨ 26 ਨਵੰਬਰ ਨੂੰ ਸ਼ੁਰੂ ਹੋਵੇਗਾ, ਪਹਿਲੇ ਮੈਚ ਵਿੱਚ ਕੋਲੰਬੋ ਕਿੰਗਜ਼ ਦਾ ਸਾਹਮਣਾ ਕੈਂਡੀ ਟਸਕਰ ਨਾਲ ਹੋਵੇਗਾ। ਇਸ ਟੂਰਨਾਮੈਂਟ ਵਿੱਚ 3 ਹੋਰ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਗੌਲ ਗਲੇਡੀਏਟਰਸ, ਡਾਂਬੁੱਲਾ ਹਾਕਸ ਅਤੇ ਜਾਫਨਾ ਸਟਾਲਿਅਨ ਸ਼ਾਮਲ ਹਨ।
23 ਮੈਚਾਂ ਦੀ ਐਲਪੀਐਲ ਲੀਗ ਵਿੱਚ ਹਰ ਦਿਨ 2 ਮੈਚ ਖੇਡੇ ਜਾਣਗੇ। ਲੀਗ ਦੇ 2 ਸੈਮੀਫਾਈਨਲ 13 ਅਤੇ 14 ਦਸੰਬਰ ਨੂੰ ਖੇਡੇ ਜਾਣਗੇ ਜਦਕਿ ਫਾਈਨਲ 16 ਦਸੰਬਰ ਨੂੰ ਖੇਡੇ ਜਾਣਗੇ। ਸਾਰੇ ਮੈਚ ਹੰਬਨੋਟੋਟਾ ਦੇ ਮਹਿੰਦਾ ਰਾਜਪਕਸ਼ੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ।
ਸ੍ਰੀਲੰਕਾ ਕ੍ਰਿਕਟ (ਐਸਐਲਸੀ) ਨੇ ਇੱਕ ਬਿਆਨ ਵਿੱਚ ਕਿਹਾ, "ਉਦਘਾਟਨੀ ਸਮਾਰੋਹ ਦੁਪਹਿਰ 3.30 ਵਜੇ ਸ਼ੁਰੂ ਹੋਏਗਾ ਜਦੋਂਕਿ ਮੈਚ ਸ਼ਾਮ 7.30 ਵਜੇ ਸ਼ੁਰੂ ਹੋਣਗੇ। 27 ਨਵੰਬਰ ਤੋਂ 4 ਦਸੰਬਰ ਤੱਕ ਮੈਚ ਸ਼ਾਮ 8 ਵਜੇ ਸ਼ੁਰੂ ਹੋਣਗੇ।"