ਪੰਜਾਬ

punjab

ETV Bharat / sports

ਚਾਰ ਦਿਨਾਂ ਟੈਸਟ ਮੈਚ ਬਕਵਾਸ: ਸ਼ੋਇਬ ਅਖ਼ਤਰ - ਸ਼ੋਇਬ ਅਖ਼ਤਰ ਦੀ ਟਿੱਪਣੀ

ਸ਼ੋਇਬ ਅਖ਼ਤਰ ਦਾ ਕਹਿਣਾ ਹੈ ਕਿ ਚਾਰ ਦਿਨਾਂ ਟੈਸਟ ਮੈਚ ਦਾ ਵਿਚਾਰ ਬਕਵਾਸ ਹੈ ਅਤੇ ਬੀਸੀਸੀਆਈ ਵੀ ਇਸ ਦਾ ਵਿਰੋਧ ਜ਼ਰੂਰ ਕਰੇਗੀ ਤੇ ਆਈਸੀਸੀ ਇਸ ਨੂੰ ਬੀਸੀਸੀਆਈ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਨਹੀਂ ਕਰ ਸਕੇਗੀ।

shoaib akhtar
ਫ਼ੋਟੋ

By

Published : Jan 6, 2020, 11:42 PM IST

ਨਵੀਂ ਦਿੱਲੀ: ਕ੍ਰਿਕੇਟਰ ਫੈੱਨਸ 'ਚ ਇੱਕ ਖ਼ਬਰ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਆਈਸੀਸੀ ਚਾਹੁੰਦਾ ਹੈ ਕਿ ਟੈਸਟ ਮੈਚ ਨੂੰ ਪੰਜ ਤੋਂ ਚਾਰ ਦਿਨਾਂ 'ਚ ਬਦਲਿਆ ਜਾਵੇ। ਕਾਫ਼ੀ ਸਾਰੇ ਕ੍ਰਿਕੇਟਰ ਇਸ ਮਾਮਲੇ 'ਤੇ ਸਹਿਮਤ ਨਹੀਂ ਹਨ ਅਤੇ ਇਸ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। ਹਾਲ ਹੀ 'ਚ ਵਿਰਾਟ ਕੋਹਲੀ ਨੇ ਇਸ ਫਾਰਮੈਟ ਵਿਰੁੱਧ ਆਪਣੇ ਵਿਚਾਰ ਨੂੰ ਸਾਂਝਾ ਕੀਤਾ ਸੀ ਅਤੇ ਹੁਣ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਇਬ ਅਖ਼ਤਰ ਨੇ ਵੀ ਇਸ ਦੇ ਖ਼ਿਲਾਫ਼ ਆਪਣੀ ਇੱਕ ਰਾਏ ਰੱਖੀ ਹੈ।

ਹੋਰ ਪੜ੍ਹੋ: AUS VS NZ: ਡੇਵਿਡ ਵਾਰਨਰ ਨੇ ਤੋੜਿਆ ਸਹਿਵਾਗ ਦਾ ਰਿਕਾਰਡ

ਸ਼ੋਇਬ ਅਖ਼ਤਰ ਦਾ ਕਹਿਣਾ ਹੈ ਕਿ ਚਾਰ ਦਿਨਾਂ ਟੈਸਟ ਮੈਚ ਦਾ ਵਿਚਾਰ ਬਕਵਾਸ ਹੈ ਅਤੇ ਬੀਸੀਸੀਆਈ ਵੀ ਇਸ ਦਾ ਵਿਰੋਧ ਕਰੇਗੀ। ਸ਼ੋਏਬ ਨੇ ਆਪਣੇ ਯੂ-ਟਿਊਬ ਚੈਨਲ 'ਤੇ ਆਈਸੀਸੀ ਦੇ ਚਾਰ ਦਿਨਾਂ ਟੈਸਟ ਮੈਚ ਦੀ ਸਮੀਖਿਆ ਕਰਦਿਆਂ ਇਸ ਨੂੰ ਬਕਵਾਸ ਕਿਹਾ।

ਹੋਰ ਪੜ੍ਹੋ: ਹਾਰਦਿਕ ਦੀ ਸਾਬਕਾ ਪ੍ਰੇਮਿਕਾ ਐਲੀ ਅਵਰਾਮ ਨੇ ਸੋਸ਼ਲ ਮੀਡੀਆ ਉੱਤੇ ਕੀਤੀ ਅਜੀਬ ਪੋਸਟ

ਸ਼ੋਇਬ ਨੇ ਆਈਸੀਸੀ ਦੇ ਇਸ ਕਦਮ ਨੂੰ ਏਸ਼ੀਆਈ ਦੇਸ਼ਾਂ ਖ਼ਿਲਾਫ਼ ਸਾਜਿਸ਼ ਦੱਸੀ ਅਤੇ ਕਿਹਾ ਕਿ ਆਈਸੀਸੀ ਇਸ ਨੂੰ ਬੀਸੀਸੀਆਈ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਨਹੀਂ ਕਰ ਸਕੇਗੀ ਅਤੇ ਹੁਣ ਬੀਸੀਸੀਆਈ ਦੇ ਪ੍ਰਧਾਨ ਭਾਰਤ ਦੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਹਨ। ਉਹ ਟੈਸਟ ਕ੍ਰਿਕੇਟ ਨੂੰ ਪਿਆਰ ਕਰਦੇ ਹਨ ਅਤੇ ਟੈਸਟ ਕ੍ਰਿਕੇਟ ਨੂੰ ਮਾਰਨ ਦੀ ਗੱਲ ਕਰਨ ਦੇ ਆਈਸੀਸੀ ਦੇ ਫੈਸਲੇ ਦਾ ਸਮਰਥਨ ਨਹੀਂ ਕਰਨਗੇ।

ABOUT THE AUTHOR

...view details