ਪੰਜਾਬ

punjab

ETV Bharat / sports

ਮੇਜ਼ਬਾਨਾਂ ਨੇ ਭਾਰਤ ਸਾਹਮਣੇ ਹੱਥ ਖੜੇ ਕਰ ਦਿੱਤੇ : ਸ਼ੋਇਬ ਅਖਤਰ - ਸਾਬਕਾ ਤੇਜ਼ ਗੇਂਦਾਬਾਜ਼ ਸ਼ੋਇਬ ਅਖਤਰ

ਦੂਜੇ ਟੀ-20 ਵਿੱਚ ਜਿੱਤ ਹਾਸਲ ਕਰਨ ਦੇ ਬਾਅਦ ਸ਼ੋਇਬ ਅਖਤਰ ਨੇ ਭਾਰਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤ ਇੱਕ ਖ਼ਤਰਨਾਕ ਟੀਮ ਬਣਦੀ ਜਾ ਰਹੀ ਹੈ। ਦੂਸਰਾ ਮੈਚ ਦੇਖ ਕੇ ਲੱਗਿਆ ਕਿ ਮੇਜ਼ਬਾਨਾਂ ਨੇ ਮਹਿਮਾਨਾਂ ਦੇ ਸਾਹਮਣੇ ਹੱਥ ਖੜੇ ਕਰ ਦਿੱਤੇ ਹੋਣ।

shoaib akhtar
ਫ਼ੋਟੋ

By

Published : Jan 27, 2020, 4:55 PM IST

ਕਰਾਚੀ: ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਤੇਜ਼ ਗੇਂਦਾਬਾਜ਼ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਿਨੋਂ-ਦਿਨ ਬਿਹਤਰ ਹੁੰਦੀ ਜਾ ਰਹੀ ਹੈ, ਜਿਸ ਨੂੰ ਹਰਾਉਣਾ ਮੁਸ਼ਕਲ ਹੈ। ਦੱਸਣਯੋਗ ਹੈ ਕਿ ਇਹ ਗੱਲਾਂ ਉਨ੍ਹਾਂ ਨੇ ਐਤਵਾਰ ਨੂੰ ਖੇਡੇ ਗਏ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਏ ਮੈਚ ਤੋਂ ਬਾਅਦ ਕਹੀ ਸੀ, ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ।

ਸ਼ੋਇਬ ਅਖਤਰ

ਹੋਰ ਪੜ੍ਹੋ: ਹੈਲੀਕਾਪਟਰ ਹਾਦਸੇ 'ਚ ਮਹਾਨ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਨਟ ਦੀ ਮੌਤ

ਅਖਤਰ ਨੇ ਕਿਹਾ, "ਦੂਸਰੇ ਟੀ-20 ਵਿੱਚ ਪਤਾ ਲੱਗ ਗਿਆ ਕਿ ਭਾਰਤ ਇੱਕ ਖ਼ਤਰਨਾਕ ਟੀਮ ਬਣਦੀ ਜਾ ਰਹੀ ਹੈ। ਜੇ ਤੁਸੀਂ (ਨਿਊਜ਼ੀਲੈਂਡ) ਇਨ੍ਹੇਂ ਘੱਟ ਸਕੋਰ ਕਰ ਰਹੇ ਹੋਂ ਤਾਂ ਭਾਰਤ ਵਰਗੀ ਟੀਮ, ਜਿਸਦੀ ਲੰਬੀ ਬੈਟਿੰਗ ਲਾਈਨ ਅੱਪ ਹੈ, ਉਸ ਦੇ ਸਾਹਮਣੇ ਕਿਵੇਂ ਖੜੇ ਰਹਿ ਸਕਣਗੇ।"

ਇਸ ਦੇ ਨਾਲ ਹੀ ਉਨ੍ਹਾਂ ਕਿਹਾ,"ਮੈਂ ਪਹਿਲਾ ਵੀ ਕਿਹਾ ਸੀ ਕਿ ਮੁਨਰੋ ਤੇ ਗਪਿਟਲ ਨੂੰ ਲੰਬਾ ਚੱਲਣਾ ਪਵੇਗਾ ਜਦ ਹੀ ਭਾਰਤ ਨੂੰ ਹਰਾਉਣਾ ਸੰਭਵ ਹੋਵੇਗਾ। ਨਹੀਂ ਤਾਂ ਕੁਝ ਨਹੀਂ ਹੋ ਸਕੇਗਾ। ਬੁਮਰਾਹ ਤੇ ਸ਼ਮੀ ਵਿੱਚ ਇੱਕ ਅਲਗ ਤਰ੍ਹਾਂ ਦਾ ਆਤਮਵਿਸ਼ਵਾਸ਼ ਨਜ਼ਰ ਆਇਆ ਹੈ। ਉਨ੍ਹਾਂ ਨੇ ਕੀਵੀ ਬੱਲੇਬਾਜ਼ਾਂ ਨੂੰ ਡਰਾ ਦਿੱਤਾ ਹੈ। ਰਵਿੰਦਰ ਜਡੇਜਾ ਵੀ ਦੌੜਾਂ ਨਹੀਂ ਬਣਾਉਣ ਦਿੰਦੇ ਹਨ।"

ਉਨ੍ਹਾਂ ਨੇ ਭਾਰਤ ਦੀ ਤਾਰੀਫ ਕੀਤੀ ਤੇ ਕਿਹਾ,"ਅੱਜ ਦੀ ਮਿਤੀ ਵਿੱਚ ਭਾਰਤ ਡੌਮੀਨੇਟ ਕਰ ਰਿਹਾ ਹੈ। ਪਰ ਬਾਕੀ ਟੀਮਾਂ ਦਾ ਕੀ ਹੋਵੇਗਾ? ਵਿਸ਼ਵ ਕ੍ਰਿਕੇਟ ਦਾ ਕੀ ਹੋਵੇਗਾ? ਜਦ ਆਸਟ੍ਰੇਲੀਆ ਡੌਮੀਨੇਟ ਕਰਦੀ ਸੀ ਤਾਂ ਪਾਕਿਸਤਾਨ ਉਸ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰਦਾ ਸੀ। ਹੁਣ ਅਸੀਂ ਕੀ ਦੇਖ ਰਹੇ ਹਾਂ ਕਿ ਮੇਜ਼ਬਾਨਾਂ ਨੇ ਭਾਰਤ ਦੇ ਸਾਹਮਣੇ ਆਪਣੇ ਹੱਥ ਖੜੇ ਕਰ ਦਿੱਤੇ ਹਨ।" ਜ਼ਿਕਰੇਖ਼ਾਸ ਹੈ ਕਿ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਸੀ।

ABOUT THE AUTHOR

...view details