ਲਾਹੌਰ: ਪਾਕਿਸਤਾਨ ਦੇ ਦਿੱਗਜ ਕ੍ਰਿਕਟ ਖਿਡਾਰੀ ਸ਼ੋਏਬ ਅਖ਼ਤਰ ਨੇ ਸੋਮਵਾਰ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਕ੍ਰਿਕਟ ਖੇਡਣ ਦੇ ਵਿਚਾਰ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਵੀ ਕਿਹਾ ਕਿ ਭੀੜ ਤੋਂ ਬਿਨਾਂ ਖੇਡ ਦਾ ਆਯੋਜਨ ਕਰਵਾਉਣਾ ਮਾਰਕਿਟ ਦੇ ਲਿਹਾਜ਼ ਤੋਂ ਸਹੀ ਨਹੀਂ ਹੋਵੇਗਾ।
ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਸਾਰੀਆਂ ਖੇਡਾਂ ਬੰਦ ਦਰਵਾਜ਼ਿਆਂ ਦੇ ਪਿੱਛੇ ਮੁੜ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਨੇੜ ਭਵਿੱਖ ਵਿੱਚ ਸੰਭਾਵਿਤ ਤੌਰ 'ਤੇ ਕ੍ਰਿਕਟ ਵੀ ਇਸ ਤਰ੍ਹਾਂ ਖੇਡੀ ਜਾਵੇਗੀ ਤਾਂ ਜੋ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਅਖ਼ਤਰ ਨੇ ਕਿਹਾ, "ਖਾਲੀ ਸਟੇਡੀਅਮਾਂ ਵਿੱਚ ਕ੍ਰਿਕਟ ਖੇਡਣਾ ਕ੍ਰਿਕਟ ਬੋਰਡਸ ਲਈ ਵਿਵਹਾਰਕ ਅਤੇ ਟਿਕਾਊ ਹੋ ਸਕਦਾ ਹੈ। ਪਰ ਮੈਨੂੰ ਨਹੀਂ ਲਗਦਾ ਕਿ ਅਸੀਂ ਇਸ ਦੀ ਮਾਰਕੀਟ ਕਰ ਸਕਦੇ ਹਾਂ। ਖਾਲੀ ਸਟੇਡੀਅਮ ਵਿੱਚ ਕ੍ਰਿਕਟ ਖੇਡਣਾ ਲਾੜੀ ਬਿਨਾਂ ਵਿਆਹ ਵਾਂਗ ਹੈ। ਸਾਨੂੰ ਖੇਡਾਂ ਖੇਡਣ ਲਈ ਭੀੜ ਦੀ ਜ਼ਰੂਰਤ ਹੈ। ਮੈਂ ਉਮੀਦ ਕਰਦਾ ਹਾਂ ਕਿ ਕੋਰੋਨਾ ਸਥਿਤੀ ਇੱਕ ਸਾਲ ਦੇ ਅੰਦਰ ਆਮ ਹੋ ਜਾਵੇਗੀ।"
ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਕਿਹਾ ਸੀ ਕਿ ਬੰਦ ਦਰਵਾਜ਼ਿਆਂ ਪਿੱਛੇ ਖੇਡਦਿਆਂ ਭਰੇ ਹੋਏ ਸਟੇਡੀਅਮ ਵਿੱਚ ਖੇਡਣ ਦੇ ਜਾਦੂ ਅਤੇ ਉਤਸ਼ਾਹ ਨੂੰ ਦੁਬਾਰਾ ਪੈਦਾ ਕਰਨਾ ਮੁਸ਼ਕਲ ਹੋਵੇਗਾ।
ਸੈਸ਼ਨ ਦੌਰਾਨ ਰਾਵਲਪਿੰਡੀ ਐਕਸਪ੍ਰੈਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਭਾਰਤ ਵਿਰੁੱਧ 2003 ਵਿੱਚ ਮਸ਼ਹੂਰ ਵਿਸ਼ਵ ਕੱਪ ਮੁਕਾਬਲੇ ਦੌਰਾਨ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਸੈਂਕੜਾ ਮਾਰਦੇ ਵੇਕਣਾ ਚਾਹੁੰਦੇ ਸੀ। ਮਾਸਟਰ ਬਲਾਸਟਰ ਉਸ ਮੈਚ ਵਿੱਚ 98 ਦੌੜਾਂ 'ਤੇ ਆਊਟ ਹੋਏ ਸਨ। ਹਾਲਾਂਕਿ ਭਾਰਤ ਨੇ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਸੀ।