ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਖ਼ਿਲਾਫ਼ ਤਿੰਨ ਵਨ-ਡੇਅ ਮੈਚਾਂ ਦੀ ਸੀਰੀਜ਼ ਵਿੱਚ 2-0 ਤੋਂ ਪਿਛਾੜ ਚੁੱਕੀ ਭਾਰਤੀ ਟੀਮ ਹੁਣ ਆਖਰੀ ਵਨ-ਡੇਅ ਮੈਚ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। 11 ਫਰਵਰੀ ਨੂੰ ਬੇ ਓਵਲ ਵਿੱਚ ਖੇਡੇ ਜਾਣ ਵਾਲੇ ਤੀਸਰੇ ਵਨ-ਡੇਅ ਵਿੱਚ ਭਾਰਤੀ ਟੀਮ ਆਪਣਾ ਸਨਮਾਨ ਬਚਾਉਣ ਲਈ ਉਤਰੇਗੀ। ਇਸ ਉੱਤੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੇ ਕਿਹਾ ਕਿ ਭਲੇ ਹੀ ਟੀਮ ਵਨ-ਡੇਅ ਸੀਰੀਜ਼ ਹਾਰ ਗਈ ਹੋਵੇ ਪਰ ਆਖਰੀ ਵਨ-ਡੇਅ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।
ਉਨ੍ਹਾਂ ਕਿਹਾ, "ਜਦ ਤੁਸੀਂ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਹੋ ਤਾਂ ਤੁਹਾਡੇ ਲਈ ਹਰ ਖੇਡ ਜ਼ਰੂਰੀ ਹੁੰਦੀ ਹੈ। ਅਸੀਂ ਇਸ ਸੀਰੀਜ਼ ਵਿੱਚ 2-0 ਨਾਲ ਹਾਰ ਗਏ ਹਾਂ ਪਰ ਤੀਸਰੇ ਵਨ-ਡੇਅ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ, ਜਦ ਤੁਸੀਂ ਇਸ ਤਰ੍ਹਾਂ ਸੀਰੀਜ਼ ਹਾਰ ਜਾਂਦੇ ਹੋ ਤਾਂ ਤੁਹਾਡੇ ਕੋਲ ਮੌਕਾ ਹੁੰਦਾ ਹੈ ਕਿ ਤੁਸੀਂ ਆਖਰੀ ਖੇਡ ਵਿੱਚ ਅਜ਼ਾਦੀ ਨਾਲ ਆਪਣੀ ਖੇਡ ਨੂੰ ਨਿਖਾਰੋ। ਨਿਊਜ਼ੀਲੈਂਡ ਦਾ ਮੈਦਾਨ ਕਾਫ਼ੀ ਅਲਗ ਹੈ। ਇੱਥੇ ਗਰਾਊਂਡ ਦੀ ਡਾਈਮੇਨਸ਼ਨ ਨੂੰ ਸਮਝਣਾ ਜ਼ਰੂਰੀ ਹੈ। ਕਿਉਂਕਿ ਸਾਰੇ ਮੈਦਾਨਾਂ ਦੀ ਸੀਮਾ ਅਲਗ ਹੁੰਦੀ ਹੈ।