ਸਿਡਨੀ : ਸਾਬਕਾ ਆਲਰਾਉਂਡਰ ਸ਼ੇਨ ਵਾਟਸਨ ਨੂੰ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ (ਏਸੀਏ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਖੇਡ ਦੀ ਸੇਵਾ ਕਰਨ ਵਿੱਚ ਮਦਦ ਮਿਲੇਗੀ। ਇਹ ਨਿਯੁਕਤੀ ਏਸੀਏ ਦੀ ਸੋਮਵਾਰ ਨੂੰ ਰਾਤ ਹੋਈ ਸਲਾਨਾ ਆਮ ਬੈਠਕ (ਏਜੀਐੱਮ) ਵਿੱਚ ਕੀਤੀ ਗਈ।
ਵਾਟਸਨ ਨੇ ਆਪਣੀ ਨਿਯੁਕਤੀ ਤੋਂ ਟਵੀਟ ਰਾਹੀਂ ਕਿਹਾ ਕਿ ਮੈਂ ਏਸੀਏ ਦਾ ਮੁਖੀ ਬਣਨ ਨਾਲ ਮਾਣ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਭਵਿੱਖ ਵਿੱਚ ਇਸ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਹੋਵੇਗੀ। ਮੈਨੂੰ ਉਨ੍ਹਾਂ ਲੋਕਾਂ ਦੇ ਅਹਿਮ ਕੰਮਾਂ ਨੂੰ ਅੱਗੇ ਵਧਾਉਣਾ ਹੈ ਜਿੰਨ੍ਹਾਂ ਨੇ ਇਸ ਤੋਂ ਪਹਿਲਾਂ ਇਹ ਭੂਮਿਕਾ ਨਿਭਾਈ ਸੀ। ਮੈਂ ਇਸ ਮੌਕੇ ਦੀ ਪ੍ਰਾਪਤੀ ਨਾਲ ਬਹੁਤ ਖ਼ੁਸ਼ ਹਾਂ। ਇਸ ਨਾਲ ਮੈਨੂੰ ਉਸ ਖੇਡ ਨੂੰ ਵਾਪਸ ਕੁੱਝ ਦੇਣ ਵਿੱਚ ਮਦਦ ਮਿਲੇਗੀ ਜਿਸ ਨੇ ਮੈਨੂੰ ਬਥੇਰਾ ਕੁੱਝ ਦਿੱਤਾ ਹੈ।