ਹੈਦਰਾਬਾਦ: ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸ਼ਾਕਿਬ ਨੂੰ ਇਹ ਧਮਕੀ ਇੱਕ ਫੇਸਬੁੱਕ ਲਾਈਵ ਦੌਰਾਨ ਦਿੱਤੀ ਗਈ ਹੈ। ਸਾਬਕਾ ਬੰਗਲਾਦੇਸ਼ ਦੇ ਕਪਤਾਨ ਨੂੰ ਮਿਲੀ ਧਮਕੀ ਦੇ ਨਾਲ ਹੀ ਕ੍ਰਿਕਟ ਜਗਤ ਵਿੱਚ ਸਨਸਨੀ ਫੈਲ ਗਈ ਹੈ।
ਸ਼ਾਕਿਬ ਅਲ ਹਸਨ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਵੀਡੀਓ ਦੌਰਾਨ ਮੋਹਸਿਨ ਤਾਲੁਕਤਾਰ ਨਾਂਅ ਦੇ ਵਿਅਕਤੀ ਨੇ ਧਮਕੀ ਦਿੱਤੀ। ਦੱਸ ਦੱਈਏ ਕਿ ਕਿਸੇ ਬੰਗਲਾਦੇਸ਼ੀ ਖਿਡਾਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੀ ਇਹ ਪਹਿਲੀ ਘਟਨਾ ਹੈ।
ਦਰਅਸਲ, ਮੋਹਸਿਨ ਤਾਲੁਕਤਾਰ ਨੇ ਲਾਈਵ ਚੈਟ 'ਤੇ ਦਾਅਵਾ ਕੀਤਾ ਕਿ ਸ਼ਾਕਿਬ ਨੇ ਮੁਸਲਮਾਨਾਂ ਨੂੰ ਠੇਸ ਪਹੁੰਚਾਈ ਹੈ। ਮੋਹਸਿਨ ਨੇ ਕਿਹਾ ਕਿ ਜੇ ਉਸ ਨੇ ਸਾਕਿਬ ਨੂੰ ਮਾਰਨ ਲਈ ਢਾਕਾ ਵੀ ਜਾਣਾ ਪਿਆ ਤਾਂ ਉਹ ਜਾਣਗੇ। ਉਨ੍ਹਾਂ ਨੇ ਕੋਲਕਾਤਾ ਵਿੱਚ ਕਾਲੀ ਪੂਜਾ ਦੇ ਉਦਘਾਟਨ ਲਈ ਸ਼ਾਕਿਬ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਹੈ।