ਢਾਕਾ : ਸੱਟੇਬਾਜ਼ਾਂ ਨਾਲ ਸਬੰਧ ਰੱਖਣ ਦੇ ਦੋਸ਼ਾਂ ਵਿੱਚ ਇੱਕ ਸਾਲ ਦੀ ਰੋਕ ਝੱਲ ਰਹੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਟਾਰ ਆਲਰਾਉਂਡਰ ਸ਼ਾਕਿਬ ਅਲ ਹਸਨ ਅਮਰੀਕਾ ਵਿੱਚ ਆਪਣੇ ਪਰਿਵਾਰ ਦੇ ਨਾਲ ਜੁੜ ਗਏ ਹਨ। ਸ਼ਾਕਿਬ ਦੀ ਪਤਨੀ ਗਰਭਪਤੀ ਹੈ ਅਤੇ ਫ਼ਿਲਹਾਲ ਅਮਰੀਕਾ ਵਿੱਚ ਰਹਿ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਸ਼ਾਬਿਕ ਢਾਕਾ ਤੋਂ ਅਮਰੀਕਾ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ 14 ਦਿਨਾਂ ਦੇ ਲਈ ਅਲੱਗ ਕਰ ਲਿਆ ਸੀ ਅਤੇ ਇਹ ਸਮਾਂ ਪੂਰਾ ਕਰਨ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਜੁੜ ਗਏ ਹਨ। ਸ਼ਾਕਿਬ ਦੇ ਦੂਸਰੇ ਬੱਚੇ ਦਾ ਜਨਮ ਅਗਲੇ ਮਹੀਨਾ ਹੋਣਾ ਹੈ ਅਤੇ ਉਨ੍ਹਾਂ ਪਰਿਵਾਰ ਅਮਰੀਕਾ ਵਿੱਚ ਹਨ।
ਸ਼ਾਕਿਬ ਅਲ ਹਸਨ ਆਪਣੀ ਪਤਨੀ ਦੇ ਨਾਲ। ਸ਼ਾਕਿਬ ਨੇ ਕਿਹਾ ਕਿ ਇਹ ਔਖਾ ਸਮਾਂ ਸੀ। ਇਸ ਦੌਰਾਨ ਮੇਰਾ ਸਮਾਨ ਜੀਵਨ ਨਾਲ ਕੋਈ ਸੰਪਰਕ ਨਹੀਂ ਸੀ। ਇਹ ਕਿਸੇ ਅਲੱਗ ਸਥਿਤੀ ਵਿੱਚ ਆਉਣ ਵਰਗਾ ਸੀ, ਜਿਵੇਂ ਅਸੀਂ ਕ੍ਰਿਕਟ ਵਿੱਚ ਕਹਿੰਦੇ ਹਾਂ। ਮੈਂ ਬੰਗਲਾਦੇਸ਼ ਤੋਂ ਆਇਆ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਮੇਰੇ ਪਰਿਵਾਰ ਉੱਤੇ ਕੋਈ ਖ਼ਤਰਾ ਆਏ।
ਉਨ੍ਹਾਂ ਨੇ ਕਿਹਾ ਕਿ ਘਰ ਤੋਂ ਵਾਪਸ ਆਉਣ ਤੋਂ ਬਾਅਦ ਮੈਂ ਸਿਰਫ਼ ਇੱਕ ਵਾਰ ਸਮਾਨ ਖਰੀਦਣ ਬਾਹਰ ਨਿਕਲਿਆ ਅਤੇ ਉਹ ਵੀ ਮਾਸਕ ਪਾ ਕੇ। ਅਸੀਂ ਲਗਾਤਾਰ ਹੱਥ ਧੋ ਰਹੇ ਹਨ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ। ਗੌਰਤਬਲ ਹੈ ਕਿ ਸ਼ਾਕਿਬ ਇਸੇ ਸਾਲ ਅਕਤੂਬਰ ਵਿੱਚ ਕ੍ਰਿਕਟ ਮੈਦਾਨ ਵਿੱਚ ਵਾਪਸੀ ਕਰ ਸਕਦੇ ਹਨ।
ਸ਼ਾਕਿਬ ਅਲ ਹਸਨ ਆਪਣੀ ਪਤਨੀ ਨਾਲ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਸ਼ਾਕਿਬ ਨੇ ਕੋਰੋਨਾ ਵਾਇਰਸ ਨਾਲ ਲੜਣ ਦੇ ਲਈ ਇੱਕ ਸੰਸਥਾ ਬਣਾਈ ਹੈ ਜਿਸ ਦਾ ਮਿਸ਼ਨ ਬੰਗਲਾਦੇਸ਼ ਬਚਾਓ ਹੈ। ਆਪਣੇ ਸੋਸ਼ਲ ਮੀਡਿਆ ਪੇਜ਼ ਉੱਤੇ ਸ਼ਾਕਿਬ ਨੇ ਫ਼ੈਂਨਜ਼ ਨੂੰ ਦੱਸਿਆ ਕਿ ਉਨ੍ਹਾਂ ਮਕਸਦ ਗ਼ਰੀਬ ਪਰਿਵਾਰਾਂ ਦੀ ਮਦਦ ਕਰਨਾ ਹੈ, ਜੋ ਕੋਰੋਨਾ ਵਾਇਰਸ ਦੇ ਕਾਰਨ ਪ੍ਰੇਸ਼ਾਨ ਹੈ। ਸ਼ਾਕਿਬ ਤੋਂ ਇਲਾਵਾ ਅਸ਼ਰਫੇ ਮੋਰਤਾਜਾ, ਰੁਬੈਲ ਹੁਸੈਨ, ਲਿਟਨ ਦਾਸ ਅਤੇ ਮੋਸਾਦਇਕ ਹੁਸੈਨ ਨੇ ਵੀ ਲੋਕਾਂ ਦੀ ਹਰ ਸੰਭਵ ਮਦਦ ਦਾ ਐਲਾਨ ਕੀਤਾ ਹੈ। ਏਨਾਂ ਹੀ ਨਹੀਂ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਪਣੀ ਅੱਧੀ ਤਨਖ਼ਾਹ ਦਾਨ ਵਿੱਚ ਦਿੱਤੀ ਹੈ।