ਪੰਜਾਬ

punjab

ETV Bharat / sports

LPL 2020: ਆਮਿਰ ਦੇ ਨਾਲ ਹੋਈ ਬਹਿਸ ਤੋਂ ਬਾਅਦ ਅਫਗਾਨਿਸਤਾਨ ਦੇ ਨੌਜਵਾਨ ਗੇਂਦਬਾਜ਼ 'ਤੇ ਵਰ੍ਹੇ ਅਫਰੀਦੀ - ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ

ਸ਼ਾਹਿਦ ਅਫਰੀਦੀ ਦਾ ਇੱਕ ਵਾਰ ਫਿਰ ਗੁੱਸੇ ਵਾਲਾ ਰੂਪ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੁਹੰਮਦ ਆਮਿਰ ਦੇ ਚੱਲਦੇ ਵਿਰੋਧੀ ਟੀਮ ਦੇ ਨਵੀਨ ਉਲ ਹੱਕ ਨਾਲ ਕਹਾ ਸੁਣੀ ਕਰ ਲਈ ਸੀ।

LPL 2020: ਆਮਿਰ ਦੇ ਨਾਲ ਹੋਈ ਬਹਿਸ ਤੋਂ ਬਾਅਦ ਅਫਗਾਨਿਸਤਾਨ ਦੇ ਨੌਜਵਾਨ ਗੇਂਦਬਾਜ਼ 'ਤੇ ਵਰ੍ਹੇ ਅਫਰੀਦੀ
LPL 2020: ਆਮਿਰ ਦੇ ਨਾਲ ਹੋਈ ਬਹਿਸ ਤੋਂ ਬਾਅਦ ਅਫਗਾਨਿਸਤਾਨ ਦੇ ਨੌਜਵਾਨ ਗੇਂਦਬਾਜ਼ 'ਤੇ ਵਰ੍ਹੇ ਅਫਰੀਦੀ

By

Published : Dec 1, 2020, 6:13 PM IST

ਹੈਦਰਾਬਾਦ: ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦੇ ਪਹਿਲੇ ਸੀਜ਼ਨ ਦੇ ਛੇਵੇਂ ਮੈਚ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਤੇ ਅਫਗਾਨਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਵਿਚਾਲੇ ਗੁੱਸੇ ਵਾਲਾ ਮਹੌਲ ਦੇਖਣ ਨੂੰ ਮਿਲਿਆ। ਇਹ ਘਟਨਾ ਉਦੋਂ ਦੱਖਣ ਨੂੰ ਮਿਲੀ ਜਦੋਂ ਕੈਂਡੀ ਟਸਕਰਾਂ ਨੇ ਗੌਲ ਗਲੇਡੀਏਟਰਸ ਨੂੰ 25 ਦੌੜਾਂ ਨਾਲ ਹਰਾਇਆ।

ਅਫਰੀਦੀ ਨੂੰ ਉੱਦੋ ਗੁੱਸਾ ਆਇਆ ਜਦੋਂ ਟਸਕਰਸ ਦੇ ਨਵੀਨ ਗਲੈਡੀਏਟਰਜ਼ ਗੇਂਦਬਾਜ਼ਾਂ ਨੇ ਮੁਹੰਮਦ ਆਮਿਰ ਨਾਲ ਕਿਸੇ ਗੱਲ ਨੂੰ ਲੈ ਕੇ ਗੁੱਸਾ ਕਰਨ ਲੱਗੇ ਸੀ। ਟਸਕਰਸ ਨੇ ਕੁੱਝ ਤਜਰਬੇਕਾਰ ਖਿਡਾਰੀ ਜਿਨ੍ਹਾਂ ਵਿੱਚ ਮੁਨਾਫ ਪਟੇਲ ਵੀ ਸ਼ਾਮਲ ਸਨ, ਉਨ੍ਹਾਂ ਨੇ ਨਵੀਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ।

ਮੈਚ ਖ਼ਤਮ ਹੋਣ ਤੋਂ ਬਾਅਦ, ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨਾਲ ਹੱਥ ਮਿਲਾਉਣ ਲਈ ਅੱਗੇ ਆਏ, ਤਾਂ ਨਵੀਨ ਅਤੇ ਅਫਰੀਦੀ ਇੱਕ ਦੂਜੇ ਦੇ ਸਾਹਮਣੇ ਖੜੇ ਸਨ। ਅਫਰੀਦੀ ਨੇ ਨਵੀਨ ਨੂੰ ਪੁੱਛਿਆ ਕਿ ਉਹ ਆਮਿਰ ਨੂੰ ਕੀ ਕਹਿ ਰਿਹਾ ਸੀ। ਇਸ ਦੇ ਜਵਾਬ 'ਚ ਨਵੀਨ ਨੇ ਨਿੰਦਣਯੋਗ ਢੰਗ ਨਾਲ ਜਵਾਬ ਦਿੱਤਾ, ਜਿਸ 'ਤੇ ਸ਼ਾਹਿਦ ਨਾਰਾਜ਼ ਹੋ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਗਈ ਸੀ।

ABOUT THE AUTHOR

...view details