ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਸ਼੍ਰੀਸੰਥ ਨੂੰ ਸੁਪਰੀਮ ਕੋਰਟ ਨੇ ਸਾਲ 2013 ਦੇ ਸਪਾਟ ਫ਼ਿਕਸਿੰਗ ਮਾਮਲੇ ਵਿੱਚ ਵੱਡੀ ਰਾਹਤ ਦਿੱਤੀ ਹੈ। ਬੀ.ਸੀ.ਸੀ.ਆਈ ਵੱਲੋਂ ਸ਼੍ਰੀਸੰਥ 'ਤੇ ਲਾਈ ਲਾਇਫ਼ ਟਾਇਮ ਦੀ ਰੋਕ ਨੂੰ ਸੁਪਰੀਮ ਕੋਰਟ ਨੇ ਖ਼ਤਮ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਬੈਨ ਹਟਾਉਣ ਤੋਂ ਬਾਅਦ ਸ੍ਰੀਸੰਤ ਨੂੰ ਵੱਡੀ ਰਾਹਤ
2013 ਦੇ ਆਈਪੀਐਲ ਫ਼ਿਕਸਿੰਗ ਮਾਮਲੇ ਵਿੱਚ ਫ਼ਸੇ ਗੇਂਦਬਾਜ਼ ਸ੍ਰੀਸੰਤ ਨੂੰ ਸੁਪਰੀਮ ਕੋਰਟ ਨੇ ਲਾਇਫ਼ ਟਾਇਮ ਬੈਨ ਤੋਂ ਕੁਝ ਰਾਹਤ ਦਿੱਤੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਸ਼੍ਰੀਸੰਥ।
ਤੁਹਾਨੂੰ ਦੱਸ ਦਈਏ ਕਿ ਸਾਲ 2013 ਦੇ ਆਈਪੀਐਲ ਸੀਜ਼ਨ ਵਿੱਚ ਸ਼੍ਰੀਸੰਥ 'ਤੇ ਮੈਚ ਦੌਰਾਨ ਫ਼ਿਕਸਿੰਗ ਦੇ ਦੋਸ਼ ਲੱਗੇ ਸਨ, ਜਿਸ ਕਰ ਕੇ ਬੀਸੀਸੀਆਈ ਨੇ ਉਨ੍ਹਾਂ ਉੱਪਰ ਕ੍ਰਿਕਟ ਖੇਡਣ ਲਈ ਜਿੰਦਗੀ ਭਰ ਦੀ ਰੋਕ ਲਾ ਦਿੱਤੀ ਸੀ। ਇਸੇ ਸਬੰਧ ਵਿੱਚ ਸੰਥ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਉੱਪਰ ਲਾਈ ਗਈ ਸਜ਼ਾ ਨੂੰ ਘੱਟ ਕੀਤਾ ਜਾਵੇ ਤੇ ਕੋਰਟ ਨੇ ਹੁਣ ਉਸਦੀ ਅਪੀਲ ਸੁਣ ਲਈ ਹੈ।
ਕੋਰਟ ਨੇ ਸ਼੍ਰੀਸੰਥ 'ਤੇ ਲੱਗੀ ਜਿੰਦਗੀ ਭਰ ਦੀ ਰੋਕ ਨੂੰ ਹੁਣ ਖ਼ਤਮ ਕਰ ਦਿੱਤਾ ਹੈ ਤਾਂ ਕਿ ਉਹ ਆਪਣਾ ਕ੍ਰਿਕਟ ਕਰਿਅਰ ਦੁਬਾਰਾ ਸ਼ੁਰੂ ਕਰ ਸਕਣ।
Last Updated : Mar 15, 2019, 1:55 PM IST