ਮੁੰਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਣ ਸਮ੍ਰਿਤੀ ਮੰਧਾਨਾ ਨੇ ਟੀ-20 ਕ੍ਰਿਕਟ ਵਿੱਚ ਇਤਿਹਾਸ ਰੱਚਦਿਆਂ ਤਿੰਨ ਅੰਕਾਂ ਦਾ ਸੁਧਾਰ ਕਰ ਕੇ ਆਪਣੇ ਕਰੀਅਰ ਦੀ ਸਭ ਤੋਂ ਉੱਤਮ ਆਈਸੀਸੀ ਰੈਂਕਿੰਗ ਹਾਸਲ ਕੀਤੀ ਹੈ। ਰੈਂਕਿੰਗ 'ਚ ਸੁਧਾਰ ਨਾਲ ਉਹ ਤੀਸਰੇ ਸਥਾਨ 'ਤੇ ਆ ਗਈ ਹੈ।
ਸਮ੍ਰਿਤੀ ਮੰਧਾਨਾ ਆਈਸੀਸੀ ਦੀ ਸੂਚੀ 'ਚ ਪਹੁੰਚੀ ਤੀਸਰੇ ਨੰਬਰ 'ਤੇ
ਸਮ੍ਰਿਤੀ ਮੰਧਾਨਾ ਨੇ 17 ਸਾਲ ਉਮਰ ਵਿੱਚ ਸ਼ੁਰੂ ਕੀਤੇ ਕਰਿਅਰ ਰਾਹੀਂ ਆਈਸੀਸੀ ਦੀ ਸੂਚੀ ਵਿੱਚ ਤੀਸਰੇ ਸਥਾਨ ਤੇ ਬਣਾਈ ਆਪਣੀ ਜਗ੍ਹਾ।
ਕ੍ਰਿਕਟ ਮਾਹਰਾਂ ਦਾ ਇਹ ਕਹਿਣਾ ਹੈ ਕਿ ਭਾਵੇਂ ਟੀ-20 ਦੀ ਤਿੰਨ ਮੈਚਾਂ ਦੀ ਲੜੀ ਭਾਰਤ ਨੇ 3-0 ਨਾਲ ਗੁਆ ਲਈ ਪਰ ਮੰਧਾਨਾ ਨੇ ਇਸ ਲੜੀ ਵਿਚ 72 ਦੌੜਾਂ ਬਣਾਈਆਂ, ਜਿਸ ਵਿਚ ਅਰਧ-ਸੈਂਕੜਾ ਵੀ ਸ਼ਾਮਲ ਹੈ। ਖੱਬੇ ਹੱਥ ਦੀ ਖਿਡਾਰਣ ਇਸ ਦੀ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਕਿ ਉਹ ਇਕ ਸਮਰੱਥ ਬੱਲੇਬਾਜ਼ ਹੈ। ਦੂਸਰੇ ਪਾਸੇ, ਉਸ ਦੀ ਸਾਥਣ ਹਰਮਨਪ੍ਰੀਤ ਕੌਰ ਨੇ ਸੱਟ ਲੱਗਣ ਕਾਰਨ ਇੰਗਲੈਂਡ ਦੀ ਲੜੀ 'ਚ ਭਾਗ ਨਹੀ ਲਿਆ ਸੀ, ਉਹ 9ਵੇਂ ਸਥਾਨ 'ਤੇ ਖਿਸਕ ਗਈ ਹੈ। ਇਹ ਦੋਵੇਂ ਖਿਡਾਰਨਾਂ ਇਸ ਖੇਡ ਦੇ ਮਜ਼ਬੂਤ ਥੰਮ ਹਨ।
ਸਮ੍ਰਿਤੀ ਨੇ ਆਪਣੇ ਕਰੀਅਰ ਦਾ ਪਹਿਲਾ ਕੌਮਾਂਤਰੀ ਮੈਚ ਬੰਗਲਾਦੇਸ਼ ਵਿਰੁੱਧ 2013 ਵਿਚ ਖੇਡਿਆ। ਸਿਰਫ਼ 17 ਸਾਲ ਦੀ ਉਮਰ 'ਚ ਸਮ੍ਰਿਤੀ ਮੰਧਾਨਾ ਨੇ ਸਫ਼ਲਤਾ ਵੱਲ ਕਦਮ ਪੁੱਟਣੇ ਸ਼ੁਰੂ ਕੀਤੇ। ਉਸ ਨੇ ਕ੍ਰਿਕਟ ਦੇ ਹਰ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣਾ ਪਹਿਲਾ ਟੈਸਟ ਮੈਚ 13 ਅਗਸਤ 2014 ਨੂੰ ਇੰਗਲੈਂਡ ਵਿਰੁੱਧ ਖੇਡ ਕੇ ਉਸ ਨੇ ਸਾਬਤ ਕਰ ਦਿੱਤਾ ਕਿ ਉਹ ਇਕ ਹੁਨਰਮੰਦ ਖਿਡਾਰਣ ਹੈ। 19 ਫਰਵਰੀ 2016 ਨੂੰ ਸਮ੍ਰਿਤੀ ਨੇ ਪਹਿਲਾ ਇਕ ਦਿਨਾਂ ਮੈਚ ਖੇਡਿਆ। ਖ਼ਾਸ ਗੱਲ ਇਹ ਹੈ ਕਿ ਉਸ ਨੇ ਜੁਝਾਰੂ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਰੋਜ਼ਾ ਮੈਚ ਵਿਚ ਦੋਹਰਾ ਸੈਂਕੜਾਵੀ ਬਣਾਇਆ।