ਨਵੀਂ ਦਿੱਲੀ : ਭਾਰਤੀ ਖੇਡ ਸੰਸਾਰ ਨੇ ਬੁੱਧਵਾਰ ਨੂੰ ਬਾਲੀਵੁੱਡ ਅਭਿਨੇਤਾ ਇਰਫ਼ਾਨ ਖ਼ਾਨ ਦੇ ਦੇਹਾਂਤ ਉੱਤੇ ਸ਼ੌਕ ਵਿਅਕਤ ਕੀਤਾ ਹੈ। ਇਰਫ਼ਾਨ ਨੂੰ ਮੰਗਲਵਾਰ ਨੂੰ ਕੋਕਿਲਾ ਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕੋਲੇਨ ਇੰਫ਼ੈਕਸ਼ਨ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ, ਪਰ ਬੁੱਧਵਾਰ ਸਵੇਰੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਖਿਡਾਰੀਆਂ ਨੇ ਸੋਸ਼ਲ ਮੀਡਿਆ ਦੇ ਮਾਧਿਅਮ ਰਾਹੀਂ ਇਰਫ਼ਾਨ ਨੂੰ ਸ਼ਰਧਾਂਜਲੀ ਦਿੱਤੀ।
ਸਚਿਨ ਤੇਂਦੁਲਕਰ ਨੇ ਲਿਖਿਆ ਹੈ ਕਿ ਇਰਫ਼ਾਨ ਖ਼ਾਨ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ। ਉਹ ਮੇਰੇ ਪੰਸਦੀਦਾ ਕਲਾਕਾਰਾਂ ਵਿੱਚੋਂ ਇੱਕ ਸਨ। ਮੈਂ ਉਨ੍ਹਾਂ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਦੇਖੀਆਂ ਹਨ। ਅੰਤਿਮ ਸੀ ਅੰਗ੍ਰੇਜ਼ੀ ਮੀਡਿਅਮ। ਉਹ ਬੇਹੱਦ ਸੌਖੇ ਤਰੀਕੇ ਨਾਲ ਕਿਰਦਾਰ ਨਿਭਾਉਂਦੇ ਸਨ, ਉਹ ਸ਼ਾਨਦਾਰ ਸਨ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਰਫ਼ਾਨ ਖ਼ਾਨ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਕਿੰਨੇ ਸ਼ਾਨਦਾਰ ਕਲਾਕਾਰ ਸਨ ਅਤੇ ਆਪਣੀ ਵਿਭਿੰਨਤਾ ਨਾਲ ਉਨ੍ਹਾਂ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ ਸੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਯੁਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਇਸ ਸਫ਼ਰ ਨੂੰ ਜਾਣਦਾ ਹਾਂ। ਮੈਂ ਦਰਦ ਨੂੰ ਜਾਣਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਅੰਤ ਤੱਕ ਕੁੱਝ ਲੋਕ ਕਿਸਮਤ ਵਾਲੇ ਹੁੰਦੇ ਹਨ ਜੋ ਬਚ ਜਾਂਦੇ ਹਨ ਅਤੇ ਕੁੱਝ ਲੋਕ ਨਹੀਂ ਬਚ ਪਾਉਂਦੇ। ਮੈਂ ਉਮੀਦ ਹੈ ਕਿ ਤੁਸੀਂ ਇੱਕ ਵਧੀਆ ਥਾਂ ਉੱਤੇ ਹੋਵੋਂਗੇ ਇਰਫ਼ਾਨ। ਤੁਹਾਡੇ ਪਰਿਵਾਰ ਦੇ ਨਾਲ ਮੇਰੀ ਹਮਦਰਦੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।