ਪੰਜਾਬ

punjab

ETV Bharat / sports

ਸਚਿਨ ਨੇ ਨਵੇਂ ਸਾਲ ਮੌਕੇ ਸਾਂਝੀ ਕੀਤੀ ਇੱਕ ਭਾਵੁਕ ਵੀਡੀਓ - ਸਚਿਨ ਨੇ ਸਾਂਝੀ ਕੀਤੀ ਇੱਕ ਭਾਵੁਕ ਵੀਡੀਓ

ਸਚਿਨ ਤੇਂਦੁਲਕਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਖਿਡਾਰੀ ਪੈਰ ਨਾ ਹੁੰਦੇ ਹੋਏ ਵੀ ਕ੍ਰਿਕਟ ਖੇਡ ਰਿਹਾ ਹੈ।

ਸਚਿਨ ਤੇਂਦੁਲਕਰ
ਸਚਿਨ ਤੇਂਦੁਲਕਰ

By

Published : Jan 1, 2020, 7:54 PM IST

ਹੈਦਰਾਬਾਦ: ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸਾਲ 2020 ਦੀ ਸ਼ੁਰੂਆਤ ਇੱਕ ਬਹੁਤ ਹੀ ਭਾਵੁਕ ਵੀਡੀਓ ਸ਼ੇਅਰ ਕਰਕੇ ਕੀਤੀ। ਆਪਣੀ ਬੱਲੇਬਾਜ਼ੀ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਸਚਿਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਜੋ ਕਿਸੇ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਮੁਸ਼ਕਿਲ ਨਾਲ ਲੜਨ ਦਾ ਹੌਂਸਲਾ ਦਿੰਦੀ ਹੈ।

ਸਚਿਨ ਦੇ ਇਸ ਵੀਡੀਓ ਵਿੱਚ ਇੱਕ ਬੱਚਾ ਕ੍ਰਿਕਟ ਖੇਡ ਰਿਹਾ ਹੈ ਜਿਸ ਦੀਆਂ ਲੱਤਾਂ ਨਹੀਂ ਹਨ। ਇਸ ਵੀਡੀਓ ਵਿੱਚ ਬੱਚਾ ਸ਼ਾਟ ਲਗਾਉਂਦਾ ਹੈ ਅਤੇ ਦੌੜਦਾ ਹੈ। ਬੱਚੇ ਦੀਆਂ ਲੱਤਾਂ ਨਹੀਂ ਹਨ, ਪਰ ਉਹ ਆਪਣੇ ਹੱਥਾਂ ਨਾਲ ਚੱਲ ਰਿਹਾ ਹੈ।

ਉਸਦੇ ਸਰੀਰ ਦਾ ਹੇਠਲਾ ਹਿੱਸਾ ਜ਼ਮੀਨ 'ਤੇ ਰਗੜ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਦੌੜ ਨੂੰ ਪੂਰਾ ਕਰਨ ਵਿੱਚ ਸਫ਼ਲ ਰਹਿੰਦਾ ਹੈ। ਸਚਿਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ‘ਇਸ ਪ੍ਰੇਰਣਾਦਾਇਕ ਵੀਡੀਓ ਨਾਲ 2020 ਦੀ ਸ਼ੁਰੂਆਤ ਕਰੋ ਜਿਸ ਵਿੱਚ ਇਹ ਬੱਚਾ ਮਾਦਾ ਰਾਮ ਆਪਣੇ ਦੋਸਤਾਂ ਦੇ ਨਾਲ ਕ੍ਰਿਕਟ ਖੇਡ ਰਿਹਾ ਹੈ। ਇਸ ਨੇ ਮੇਰੇ ਦਿਲ ਵਿਚ ਜੋਸ਼ ਪੈਦਾ ਕੀਤਾ, ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ।

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ ਨੇ ਆਖ਼ਰੀ ਵਨਡੇ ਮੈਚ ਵਿੱਚ ਭਾਰਤ U-19 ਨੂੰ ਪੰਜ ਵਿਕਟਾਂ ਨਾਲ ਹਰਾਇਆ

ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਸਾਲ 2020 ਅਤੇ ਇਸ ਤੋਂ ਸ਼ੁਰੂ ਹੋਇਆ ਦਹਾਕਾ ਬੱਚਿਆਂ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲ ਸਮਾਂ ਬਤੀਤ ਕਰੋ, ਪਿਆਰ ਦਿਓ ਅਤੇ ਉਨ੍ਹਾਂ ਨੂੰ ਗ਼ਲਤੀਆਂ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ, ਸਾਨੂੰ ਉਨ੍ਹਾਂ ਨੂੰ ਵੱਡੇ ਸੁਪਨਿਆਂ ਲਈ ਤਿਆਰ ਕਰਨਾ ਚਾਹੀਦਾ ਹੈ।"

ABOUT THE AUTHOR

...view details