ਹੈਦਰਾਬਾਦ: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਖੁਲਾਸਾ ਕੀਤਾ ਹੈ ਕਿ ਉਹ ਖ਼ੁਦ ਹੀ ਸੀ, ਜਿਸ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2011 ਦੇ ਫਾਈਨਲ ਵਿੱਚ ਯੁਵਰਾਜ ਸਿੰਘ ਤੋਂ ਪਹਿਲਾਂ ਉਸ ਸਮੇਂ ਦੇ ਭਾਰਤੀ ਕਪਤਾਨ ਐਮਐਸ ਧੋਨੀ ਨੂੰ ਬੱਲੇਬਾਜ਼ੀ ਲਈ ਭੇਜਣ ਦੀ ਯੋਜਨਾ ਬਣਾਈ ਸੀ ਤਾਂ ਜੋ ਸ੍ਰੀਲੰਕਾ ਖਿਲਾਫ ਖੇਡੇ ਜਾ ਰਹੇ ਫਾਈਨਲ ਮੈਚ ਵਿੱਚ ਉਸ ਸਮੇਂ ਸੱਜੇ ਅਤੇ ਖੱਬੇ ਹੱਥ ਦੀ ਜੋੜੀ ਦਾ ਮੈਦਾਨ 'ਤੇ ਸੰਤੁਲਨ ਬਣਿਆ ਰਹੇ।
ਇੱਕ ਪ੍ਰਮੁੱਖ ਚੈਨਲ ਦੇ ਪ੍ਰੋਗਰਾਮ ਦੌਰਾਨ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਵਰਲਡ ਕੱਪ ਦੀਆਂ ਘਟਨਾਵਾਂ ਬਾਰੇ ਦੱਸਿਆ ਜਦੋਂ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਐਮਐਸ ਧੋਨੀ ਨੂੰ ਮੈਦਾਨ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ। ਤੇਂਦੁਲਕਰ ਨੇ ਕਿਹਾ ਕਿ ਗੌਤਮ ਗੰਭੀਰ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਧੋਨੀ ਉਸ ਸਮੇਂ ਚੰਗੀ ਤਰ੍ਹਾਂ ਸਟਰਾਈਕ ਰੋਟੇਟ ਕਰ ਸਕਦਾ ਸੀ।