ਪੰਜਾਬ

punjab

ETV Bharat / sports

ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।

ਸਚਿਨ ਤੇਂਦੂਲਕਰ ਨੇ ਟਵੀਟ ਕਰ ਰਾਹੁਲ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ ਦਿੰਦਿਆ ਕਿਹਾ, "ਤੁਹਾਡੇ ਵਰਗਾ ਬੱਲੇਬਾਜ਼ ਗੇਂਦਬਾਜ਼ਾਂ ਲਈ ਸਿਰਦਰਦ ਬਣ ਜਾਂਦਾ ਸੀ।"

sachin congratulates dravid on his birthday
ਫ਼ੋਟੋ

By

Published : Jan 11, 2020, 5:25 PM IST

ਨਵੀਂ ਦਿੱਲੀ: ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੂਲਕਰ ਨੇ ਸ਼ਨੀਵਾਰ ਨੂੰ ਸਾਬਕਾ ਕਪਤਾਨ ਅਤੇ ਕ੍ਰਿਕੇਟਰ ਸਾਥੀ ਰਾਹੁਲ ਦ੍ਰਵਿੜ ਨੂੰ ਉਨ੍ਹਾਂ ਦੇ 47ਵੇਂ ਜਨਮਦਿਨ ਦੀ ਵਧਾਈ ਬੜੇ ਅਨੌਖੇ ਅੰਦਾਜ਼ ਵਿੱਚ ਦਿੱਤੀ ਹੈ। ਤੇਂਦੂਲਕਰ ਨੇ ਟਵੀਟ ਕਰ ਲਿਖਿਆ, "ਜਨਮਦਿਨ ਦੀਆਂ ਮੁਬਾਰਕਾ ਹੋ ਜੈਮੀ। ਤੁਸੀਂ ਜਿਸ ਤਰ੍ਹਾ ਨਾਲ ਬੱਲੇਬਾਜ਼ੀ ਕੀਤੀ ਸੀ, ਉਹ ਗੇਂਦਬਾਜ਼ਾਂ ਦੇ ਲਈ ਸਿਰਦਰਦ ਬਣ ਜਾਂਦੀ ਸੀ। ਇਹ ਜਨਮਦਿਨ ਚੰਗਾ ਰਹੇ ਦੋਸਤ।"

ਹੋਰ ਪੜ੍ਹੋ: Happy B'day: ਕਈ ਦਿੱਗਜ ਕ੍ਰਿਕੇਟਰਾਂ ਨੇ ਦਿੱਤੀ ਰਾਹੁਲ ਨੂੂੰ ਜਨਮਦਿਨ ਦੀ ਵਧਾਈ

ਤੇਂਦੂਲਕਰ ਅਤੇ ਦ੍ਰਵਿੜ ਦੀ ਜੋੜੀ ਨੇ ਮਿਲਕੇ 6,920 ਦੌੜਾਂ ਬਣਾਈਆ। ਦ੍ਰਵਿੜ ਨੂੰ ਆਪਣੇ ਟਿਕਾਓ ਖੇਡ ਕਾਰਨ ਦੀਵਾਰ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਭਾਰਤ ਦੇ ਲਈ 164 ਟੈਸਟ ਮੈਚ, 334 ਵਨ-ਡੇ ਅਤੇ ਇੱਕ ਟੀ-20 ਮੈਚ ਖੇਡਿਆ ਹੈ। ਉਨ੍ਹਾਂ ਦਾ ਨਾਂਅ ਟੈਸਟ ਵਿੱਚੋਂ ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਦਾ ਰਿਕਾਰਡ ਵਿੱਚ ਹੈ।

ਹੋਰ ਪੜ੍ਹੋ: ISL-6 : ਜਿੱਤ ਦੀ ਹੈਟ੍ਰਿਕ ਦੇ ਨਾਲ ਟਾਪ-4 ਵਿੱਚ ਪਹੁੰਚਣਾ ਚਹਾਉਂਦੀ ਹੈ ਓਡੀਸ਼ਾ ਐਫਸੀ

16 ਸਾਲ ਦੇ ਕਰੀਅਰ ਵਿੱਚ ਬੱਲੇਬਾਜ਼ ਨੇ 31, 258 ਗੇਂਦਾਂ ਖੇਡੀਆ ਹਨ। ਦ੍ਰਵਿੜ ਨੇ ਟੈਸਟ ਮੈਚਾਂ ਵਿੱਚ ਸਚਿਨ ਦੀ ਤੁਲਨਾ ਵਿੱਚ 3,000 ਜ਼ਿਆਦਾ ਗੇਂਦਾਂ ਖੇਡੀਆ ਹਨ। ਦ੍ਰਵਿੜ ਨੇ ਟੈਸਟ ਮੈਚਾਂ ਵਿੱਚ ਕੁੱਲ 13, 288 ਦੌੜਾਂ ਬਣਾਈਆ। ਇਸ ਵਿੱਚ 36 ਸੈਂਕੜਾ ਸ਼ਾਮਲ ਹੈ। 334 ਵਨ-ਡੇ ਮੈਚਾਂ ਵਿੱਚ ਦ੍ਰਵਿੜ ਦੇ ਨਾਂਅ 10, 889 ਦੌੜਾ ਹਨ।

ABOUT THE AUTHOR

...view details