ਨਵੀਂ ਦਿੱਲੀ: ਬੀਸੀਸੀਆਈ ਨੇ ਜਨਰਲ ਮੈਨੇਜਰ ਸਾਬਾ ਕਰੀਮ ਤੋਂ ਅਸਤੀਫਾ ਮੰਗਿਆ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਜਦੋਂ ਤੋਂ ਮੌਜੂਦਾ ਬੋਰਡ ਦੇ ਅਧਿਕਾਰੀਆਂ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਕਰੀਮ ਦਾ ਅਹੁਦਾ ਖ਼ਤਰੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਚੋਣਕਾਰਤਾਵਾਂ ਨੇ ਚੋਣ ਪ੍ਰੀਕ੍ਰਿਆ ਵਿੱਚ ਕਰੀਮ ਦੇ ਦਖ਼ਲ ਦਾ ਜ਼ਿਕਰ ਵੀ ਕੀਤਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਕਰੀਮ ਦੇ ਦਖ਼ਲ ਦਾ ਜ਼ਿਕਰ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਬਣ ਗਿਆ।
ਅਧਿਕਾਰੀ ਨੇ ਕਿਹਾ, "ਸਬਾ ਕਰੀਮ ਨੂੰ ਬੀਸੀਸੀਆਈ ਦੀ ਸਿਖਰ ਪ੍ਰੀਸ਼ਦ ਦੇ ਘਰੇਲੂ ਢਾਂਚੇ ਨੂੰ ਬਦਲਣ ਦੀ ਯੋਜਨਾ ਦੀ ਵਿਆਖਿਆ ਕਰਨ ਲਈ ਹਾਲ ਦੀ ਬੈਠਕ ਵਿੱਚ ਨਹੀਂ ਬੁਲਾਇਆ ਗਿਆ ਸੀ। ਇਸ ਬੈਠਕ ਵਿੱਚ ਰਾਓ ਨੇ ਉਨ੍ਹਾਂ ਦੀ ਥਾਂ ਲਈ ਸੀ।"