ਈਸਟ ਲੰਡਨ: ਦੱਖਣੀ ਅਫ਼ਰੀਕਾ ਨੇ ਆਖ਼ਰੀ ਵਨਡੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। ਭਾਰਤੀ ਕਪਤਾਨ ਪ੍ਰਿਯਮ ਗਰਗ ਦਾ ਅਰਧ ਸੈਂਕੜਾ ਵਿਅਰਥ ਰਿਹਾ ਕਿਉਂਕਿ ਦੱਖਣੀ ਅਫ਼ਰੀਕਾ ਦੇ ਜੋਨਾਥਨ ਬਰਡ ਨੇ 88 ਦੌੜਾਂ ਦੀ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਬਫੇਲੋ ਪਾਰਕ ਵਿਖੇ ਆਖ਼ਰੀ ਯੂਥ ਵਨਡੇ ਮੈਚ ਵਿੱਚ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਇਸ ਮੈਚ ਤੋਂ ਪਹਿਲਾਂ ਭਾਰਤੀ ਅੰਡਰ -19 ਟੀਮ ਨੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਜਿੱਤ ਦਰਜ ਕਰਕੇ 2-0 ਦੀ ਅਜੇਤੂ ਬੜਤ ਬਣਾਈ ਹੋਈ ਸੀ।