ਪੰਜਾਬ

punjab

ETV Bharat / sports

ਰੋਹਿਤ ਦੀ ਕਪਤਾਨੀ ਧੋਨੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ: ਸੁਰੇਸ਼ ਰੈਨਾ - suresh raina

ਸੁਰੇਸ਼ ਰੈਨਾ ਨੇ ਕਿਹਾ ਕਿ ਰੋਹਿਤ ਦਾ ਸ਼ਾਂਤ ਸੁਭਾਅ ਅਤੇ ਉਨ੍ਹਾਂ ਦੀ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਧੋਨੀ ਦੇ ਬਰਾਬਰ ਹੈ।

ਰੋਹਿਤ ਦੀ ਕਪਤਾਨੀ ਧੋਨੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ: ਸੁਰੇਸ਼ ਰੈਨਾਯਯਯਯ
ਰੋਹਿਤ ਦੀ ਕਪਤਾਨੀ ਧੋਨੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ: ਸੁਰੇਸ਼ ਰੈਨਾ

By

Published : May 22, 2020, 9:21 PM IST

ਨਵੀਂ ਦਿੱਲੀ: ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਕਪਤਾਨੀ ਸ਼ੈਲੀ ਵਿਰਾਟ ਕੋਹਲੀ ਤੋਂ ਕਾਫ਼ੀ ਅਲੱਗ ਦਿਖਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਰੋਹਿਤ ਦੀ ਕਪਤਾਨੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਰਗੀ ਹੈ।

ਸੁਰੇਸ਼ ਰੈਨਾ।

ਸੁਰੇਸ਼ ਰੈਨਾ ਨੇ ਕਿਹਾ ਕਿ ਰੋਹਿਤ ਦਾ ਸੁਭਾਅ ਅਤੇ ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਧੋਨੀ ਦੇ ਬਰਾਬਰ ਹੈ।

ਰੈਨਾ ਨੇ ਕਿਹਾ ਕਿ ਰੋਹਿਤ ਦੀ ਕਪਤਾਨੀ ਧੋਨੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ। ਉਹ ਜਿਸ ਤਰ੍ਹਾਂ ਉਹ ਸ਼ਾਂਤ ਰਹਿੰਦੇ ਹਨ ਅਤੇ ਜਿਸ ਤਰ੍ਹਾਂ ਉਹ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹਨ। ਉਹ ਬਿੰਦਾਸ ਹੈ, ਉਹ ਜਾਣਦੇ ਹਨ ਕਿ ਉਹ ਜਦ ਵੀ ਬੱਲੇਬਾਜ਼ੀ ਕਰਨ ਜਾਂਦੇ ਹਨ ਤਾਂ ਦੌੜਾਂ ਬਣਾਉਂਦੇ ਹਨ। ਇਸ ਤਰ੍ਹਾਂ ਦਾ ਆਤਮ-ਵਿਸ਼ਵਾਸ ਜਿਸ ਖਿਡਾਰੀ ਵਿੱਚ ਹੁੰਦਾ ਹੈ ਤਾਂ ਬਾਕੀ ਖਿਡਾਰੀਆਂ ਨੂੰ ਵੀ ਇਸ ਨਾਲ ਸਿੱਖਣ ਨੂੰ ਮਿਲਦਾ ਹੈ। ਮੈਨੂੰ ਰੋਹਿਤ ਦੇ ਬਾਰੇ ਵਿੱਚ ਇਹ ਗੱਲ ਪਸੰਦ ਹੈ।

ਰੈਨਾ ਨੇ ਇੱਕ ਯੂ-ਟਿਊਬ ਪੇਜ ਉੱਤੇ ਕਿਹਾ ਕਿ ਮੈਂ ਹਾਲ ਹੀ ਵਿੱਚ ਪੁਣੇ ਦੇ ਵਿਰੁੱਧ ਖੇਡਿਆ ਗਿਆ ਫ਼ਾਇਨਲ ਮੈਚ ਦੇਖਿਆ। ਰੋਹਿਤ ਨੇ ਕਪਤਾਨ ਦੇ ਤੌਰ ਉੱਤੇ 2-3 ਵਧੀਆ ਬਦਲਾਅ ਕੀਤੇ ਸਨ। ਮੁਸ਼ਕਿਲ ਸਥਿਤੀ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੇ ਸੁੱਕੀ ਪਿੱਚ ਉੱਤੇ ਓਵਰਾਂ ਵਿੱਚ ਬਦਲਾਅ ਕੀਤੇ, ਜਿਸ ਤਰ੍ਹਾਂ ਉਨ੍ਹਾਂ ਨੇ ਦਬਾਅ ਨੂੰ ਘਟਾਇਆ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸਾਰੇ ਫ਼ੈਸਲੇ ਖ਼ੁਦ ਲੈ ਰਹੇ ਹਨ। ਹਾਂ, ਬਾਹਰ ਤੋਂ ਨਿਸ਼ਚਿਤ ਤੌਰ ਉੱਤੇ ਸਲਾਹ ਆ ਰਹੀ ਹੋਵੇਗੀ, ਪਰ ਆਪਣੇ ਦਿਮਾਗ ਵਿੱਚ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਇੱਕ ਕਪਤਾਨ ਦੇ ਤੌਰ 'ਤੇ ਉਹ ਜ਼ਿਆਦਾ ਟ੍ਰਾਫ਼ੀਆਂ ਜਿੱਤਣ, ਇਸ ਵਿੱਚ ਹੈਰਾਨੀ ਨਹੀਂ ਹੋਵੇਗੀ।

ABOUT THE AUTHOR

...view details