ਪੰਜਾਬ

punjab

ETV Bharat / sports

ਰੋਹਿਤ ਸ਼ਰਮਾ ਨੇ ਜ਼ਾਹਰ ਕੀਤੀ ਉਮੀਦ, ਕਿਹਾ ਅੰਡਰ-19 ਵਿਸ਼ਵ ਕੱਪ ਜਿੱਤੇਗਾ ਭਾਰਤ - ਰੋਹਿਤ ਸ਼ਰਮਾ

ਰੋਹਿਤ ਨੇ ਟਵੀਟ ਕਰਦੇ ਹੋਏ ਭਾਰਤ ਦੀ ਅੰਡਰ-19 ਟੀਮ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਅੰਡਰ-19 ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਦੀ ਉਮੀਦ ਕੀਤੀ।

Rohit Sharma says India will win U-19 World Cup
ਫ਼ੋਟੋ

By

Published : Jan 22, 2020, 8:49 PM IST

ਨਵੀਂ ਦਿੱਲੀ: ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਜਿੱਤੇਗੀ। ਪਿਛਲੀ ਵਾਰ ਦੇ ਜੇਤੂ ਭਾਰਤ ਨੇ ਸ੍ਰੀਲੰਕਾ ਤੇ ਜਾਪਾਨ ਨੂੰ ਹਰਾ ਕੇ ਸੁਪਰ ਲੀਗ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਰੋਹਿਤ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਦੀ ਅੰਡਰ-19 ਟੀਮ ਨੂੰ ਸ਼ੁੱਭ-ਕਾਮਨਾਵਾਂ। ਉਨ੍ਹਾਂ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਤੇ ਉਹ ਖ਼ਿਤਾਬ ਬਰਕਰਾਰ ਰੱਖ ਸਕਦੇ ਹਨ। ਪ੍ਰਿਅਮ ਗਰਗ ਦੀ ਕਪਤਾਨੀ ਵਿੱਚ ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਹੁਣ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਨੇ 2018 ਵਿੱਚ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।

ABOUT THE AUTHOR

...view details