ਹੈਦਰਾਬਾਦ: ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਤੋਂ 'ਇੰਡੀਅਨ ਕ੍ਰਿਕਟਰ' ਹਟਾ ਦਿੱਤਾ ਹੈ। ਰੋਹਿਤ ਦਾ ਇਹ ਕਦਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੋਮਵਾਰ ਨੂੰ ਬੀਸੀਸੀਆਈ ਦੀ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਆਸਟ੍ਰੇਲੀਆ ਦੇ ਦੌਰੇ ਦੇ ਲਈ ਭਾਰਤ ਦੀ ਵਨਡੇ, ਟੀ-20 ਅਤੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਅਤੇ ਇਨ੍ਹਾਂ ਤਿੰਨਾਂ ਟੀਮਾਂ ਵਿੱਚ ਰੋਹਿਤ ਸ਼ਰਮਾ ਦਾ ਨਾਂਅ ਨਹੀਂ ਹੈ।
ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਰੋਹਿਤ ਸ਼ਰਮਾ ਨੇ ਹਟਾਇਆ 'Indian cricketer' ਦਾ ਟੈਗ ਰੋਹਿਤ ਨੂੰ ਆਈਪੀਐਲ ਵਿੱਚ ਸੱਟ ਲੱਗੀ ਸੀ ਅਤੇ ਇਸੇ ਕਾਰਨ ਉਹ ਪਿਛਲੇ ਦੋ ਮੈਚ ਨਹੀਂ ਖੇਡੇ ਹਨ। ਟੀ-20 ਅਤੇ ਵਨਡੇ ਵਿੱਚ ਉਨ੍ਹਾਂ ਦੀ ਜਗ੍ਹਾ ਲੋਕੇਸ਼ ਰਾਹੁਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਇਸ਼ਾਂਤ ਸ਼ਰਮਾ ਦਾ ਨਾਂਅ ਵੀ ਨਹੀਂ ਹੈ। ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਦੋਨਾਂ 'ਤੇ ਨਜ਼ਰ ਰੱਖੀ ਗਈ ਜਵੇਗੀ।
ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਰੋਹਿਤ ਸ਼ਰਮਾ ਨੇ ਹਟਾਇਆ 'Indian cricketer' ਦਾ ਟੈਗ ਬੀਸੀਸੀਆਈ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਬੀਸੀਸੀਆਈ ਦੀ ਮੈਡੀਕਲ ਟੀਮ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ 'ਤੇ ਕਰੀਬੀ ਤੌਰ 'ਤੇ ਨਜ਼ਰ ਰੱਖੇਗੀ।"
ਹਾਲਾਂਕਿ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਪੋਸਟ ਕੀਤਾ ਹੈ ਕਿ ਜਿਸ ਵਿੱਚ ਉਹ ਅਭਿਆਸ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਰੋਹਿਤ ਵੱਡੇ-ਵੱਡੇ ਸ਼ਾਟ ਖੇਡ ਰਹੇ ਹਨ। ਜਿਸ 'ਤੇ ਸੁਨੀਲ ਗਾਵਸਕਰ ਨੇ ਸਵਾਲ ਉਠਾਏ ਹਨ।