ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਬੁੱਧਵਾਰ ਨੂੰ ਸਾਲ ਦਾ ਸਰਬੋਤਮ ਵਨਡੇਅ ਖਿਡਾਰੀ ਚੁਣਿਆ ਹੈ। ਜਿਸ ਵਿੱਚ ਭਾਰਤੀ ਟੀਮ ਦੇ ਵਨਡੇ ਅਤੇ ਟੀ-20 ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਸਾਲ 2019 ਦਾ ਸਭ ਤੋਂ ਬਿਹਤਰੀਨ ਵਨਡੇਅ ਖਿਡਾਰੀ ਚੁਣਿਆ ਗਿਆ ਹੈ। ਇਸ ਦੌੜ 'ਚ ਉਨ੍ਹਾਂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ICC Awards: ਰੋਹਿਤ ਸ਼ਰਮਾ ਬਣੇ 'ਵਨਡੇਅ ਕ੍ਰਿਕਟਰ ਆਫ ਦੀ ਈਅਰ', ਕੋਹਲੀ ਨੂੰ ਛੱਡਿਆ ਪਿੱਛੇ - rohit sharma odi cricketer of 2019
ਭਾਰਤੀ ਟੀਮ ਦੇ ਵਨਡੇਅ ਅਤੇ ਟੀ -20 ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਸਾਲ 2019 ਦਾ ਸਭ ਤੋਂ ਬਿਹਤਰੀਨ ਵਨਡੇ ਖਿਡਾਰੀ ਚੁਣਿਆ ਗਿਆ ਹੈ।
ਕਪਤਾਨ ਕੋਹਲੀ ਨੂੰ ਸਾਲ 2019 ਲਈ 'ਸਪੀਰਿਟ ਆਫ ਕ੍ਰਿਕਟ' ਐਵਾਰਡ ਲਈ ਚੁਣਿਆ ਗਿਆ ਹੈ। ਰੋਹਿਤ ਨੇ ਸਾਲ 2019 ਵਿੱਚ ਵਨਡੇ ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਰੋਹਿਤ ਨੇ 2019 'ਚ 28 ਵਨਡੇਅ ਮੈਚ ਖੇਡ ਕੇ ਕੁੱਲ 1490 ਦੌੜਾਂ ਬਣਾਈਆਂ ਜਿਸ ਵਿਚ ਉਨ੍ਹਾਂ 7 ਸੈਂਕੜੇ ਜੜੇ। 57 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਰੋਹਿਤ ਦਾ ਸਰਬੋਤਮ ਸਕੋਰ 159 ਰਿਹਾ। ਦੌੜਾਂ ਬਣਾਉਣ ਦੇ ਮਾਮਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਸਰੇ ਨੰਬਰ 'ਤੇ ਰਹੇ। ਉਨ੍ਹਾਂ ਪਿਛਲੇ ਸਾਲ 5 ਸੈਂਕੜੇ ਜੜਦੇ ਹੋਏ ਕੁੱਲ 1377 ਦੌੜਾਂ ਬਣਾਈਆਂ ਸਨ।
ਰੋਹਿਤ ਨੇ ਵਰਲਡ ਕੱਪ 2019 ਦੌਰਾਨ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜਾ ਲਗਾਉਣ ਦਾ ਰਿਕਾਰਡ ਤੋੜ ਦਿੱਤਾ ਸੀ। ਉੱਥੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਪ੍ਰਿਟ ਆਫ ਦਿ ਕ੍ਰਿਕਟ ਐਵਾਰਡ ਦਿੱਤਾ ਗਿਆ।