ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੇ ਬੱਲੇ ਦੀ ਧੂਮ ਵਿਸ਼ਵ ਕੱਪ 'ਚ ਲਗਾਤਾਰ ਜਾਰੀ ਹੈ। ਰੋਹਿਤ ਸ਼ਰਮਾ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2019 'ਚ ਇੱਕ ਨਵਾਂ 'ਵਰਲਡ ਰਿਕਾਰਡ' ਬਣਾ ਦਿੱਤਾ ਹੈ। ਸ਼੍ਰੀਲੰਕਾ ਵਿਰੁੱਧ ਸਨਿੱਚਰਵਾਰ ਨੂੰ ਖੇਡਦੇ ਹੋਇਆ ਰੋਹਿਤ ਸ਼ਰਮਾ ਨੇ ਆਪਣਾ ਵਰਲਡ ਕੱਪ 'ਚ 5ਵਾਂ ਸੈਂਕੜਾ ਪੂਰਾ ਕਰ ਲਿਆ ਹੈ।
ਵਰਲਡ ਕੱਪ ਦੀ ਇੱਕੋ ਲੜੀ 'ਚ 5 ਸੈਂਕੜੇ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਰੋਹਿਤ ਸ਼ਰਮਾ - World Record
ਆਈਸੀਸੀ ਕ੍ਰਿਕਟ ਵਰਲਡ ਕੱਪ 2019 'ਚ ਰੋਹਿਤ ਸ਼ਰਮਾ ਨੇ ਇੱਕ ਨਵਾਂ 'ਵਰਲਡ ਰਿਕਾਰਡ' ਬਣਾ ਦਿੱਤਾ ਹੈ। ਰੋਹਿਤ ਸ਼ਰਮਾ ਪਹਿਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਸ਼ਵ ਕੱਪ ਦੀ ਇੱਕੋ ਲੜੀ 'ਚ 5 ਸੈਂਕੜੇ ਲਗਾਏ ਹਨ।
ਦੱਸਣਯੋਗ ਹੈ ਕਿ ਵਿਸ਼ਵ ਕੱਪ ਦੇ 44 ਵਰ੍ਹਿਆਂ ਦੇ ਇਤਿਹਾਸ ਵਿੱਚ ਰੋਹਿਤ ਸ਼ਰਮਾ ਤੋਂ ਇਲਾਵਾ ਕਿਸੀ ਵੀ ਖਿਡਾਰੀ ਨੇ ਵਰਲਡ ਕੱਪ ਦੇ ਇੱਕ ਲੜੀ 'ਚ ਲਗਾਤਾਰ 5 ਸੈਂਕੜੇ ਨਹੀਂ ਮਾਰੇ ਹਨ। ਰੋਹਿਤ ਸ਼ਰਮਾ ਤੋਂ ਬਾਅਦ ਜੇ ਕਿਸੀ ਖਿਡਾਰੀ ਦਾ ਨਾਂਂਅ ਆਉਂਦਾ ਹੈ ਤਾਂ ਉਹ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਕੁਮਾਰ ਸੰਗਾਕਾਰਾ ਦਾ ਹੈ, ਜਿਨ੍ਹਾਂ ਵਰਲਡ ਕੱਪ ਦੀ ਇੱਕੋ ਲੜੀ 'ਚ 4 ਸੈਂਕੜੇ ਲਗਾਏ ਹਨ।
ਰੋਹਿਤ ਤੋਂ ਪਹਿਲਾਂ ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ਵਿਚ 4 ਸੈਂਕੜਿਆਂ ਦਾ ਵਿਸ਼ਵ ਰਿਕਾਰਡ ਬਣਾਇਆ ਸੀ ਤੇ ਹੁਣ ਰੋਹਿਤ ਸ਼ਰਮਾ ਨੇ 2019 ਦੇ ਵਿਸ਼ਵ ਕੱਪ 5 ਸੈਂਕੜੇ ਲਗਾ ਕੇ ਇੱਕ ਨਵਾਂ ਰਿਕਾਰਡ ਕਾਯਮ ਕੀਤਾ ਹੈ।