ਪੰਜਾਬ

punjab

ETV Bharat / sports

ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲੇਗਾ ਰਾਜੀਵ ਗਾਂਧੀ ਖੇਡ ਰਤਨ 2020 ਪੁਰਸਕਾਰ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ, ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਚੈਂਪੀਅਨ ਮਨਿਕਾ ਬੱਤਰਾ ਅਤੇ ਪੈਰਾ-ਐਥਲੀਟ ਮਰਿਅੱਪਨ ਥੰਗਵੇਲੂ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਸਰਕਾਰ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਖੇਡ ਮੰਤਰਾਲੇ ਨੇ ਚੋਣ ਕਮੇਟੀ ਦੀ ਸਿਫ਼ਾਰਿਸ਼ ਉੱਤੇ ਮੋਹਰ ਲਗਾ ਦਿੱਤੀ ਹੈ।

ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲੇਗਾ ਰਾਜੀਵ ਗਾਂਧੀ ਖੇਡ ਰਤਨ 2020 ਪੁਰਸਕਾਰ
ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲੇਗਾ ਰਾਜੀਵ ਗਾਂਧੀ ਖੇਡ ਰਤਨ 2020 ਪੁਰਸਕਾਰ

By

Published : Aug 21, 2020, 8:23 PM IST

ਹੈਦਰਾਬਾਦ: ਭਾਰਤੀ ਕ੍ਰਿਕਟ ਰੋਹਿਤ ਸ਼ਰਮਾ, ਭਾਰਤੀ ਮਹਿਲਾ ਹਾਕੀ ਟੀਮ ਕਪਤਾਨ ਰਾਣੀ ਰਾਮਪਾਲ, ਪਹਿਲਵਾਨ ਵਿਨੇਸ਼ ਫ਼ੋਗਾਟ, ਟੇਬਲ ਟੈਨਿਸ ਚੈਂਪੀਅਨ ਮਨਿਕਾ ਬੱਤਰਾ ਅਤੇ ਪੈਰਾ-ਐਥਲੀਟ ਮਰਿਅੱਪਨ ਥੰਗਵੇਲੂ ਨੂੰ ਇਸ ਸਾਲ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਖੇਡ ਮੰਤਰਾਲੇ ਦੀ ਚੋਣ ਕਮੇਟੀ ਦੀ ਸਿਫ਼ਾਰਿਸ਼ ਉੱਤੇ ਮੋਹਰ ਲਾ ਦਿੱਤੀ ਹੈ।

ਨੈਸ਼ਨਲ ਸਪੋਸਰਟ ਐਵਾਰਡ ਦੀ ਚੋਣ ਕਮੇਟੀ ਨੇ ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਰਾਣੀ ਰਾਮਪਾਲ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਥੰਗਾਵੇਲੂ ਨੂੰ ਰਾਜੀਵ ਗਾਂਧੀ ਪੁਰਸਕਾਰ ਦੇ ਲਈ ਚੁਣਿਆ ਗਿਆ ਸੀ। ਦੇਸ਼ ਦੇ ਸਰਵਉੱਚ ਖੇਡ ਰਤਨ ਪੁਰਸਕਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਇਕੱਠਿਆਂ ਹੀ 5 ਖਿਡਾਰੀਆਂ ਨੂੰ ਸੰਯੁਕਤ ਰੂਪ ਤੋਂ ਖੇਡ ਰਤਨ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।

ਕ੍ਰਿਕਟ ਖਿਡਾਰੀ ਇਸ਼ਾਂਤ ਸ਼ਰਮਾ ਅਤੇ ਦੀਪਤੀ ਸ਼ਰਮਾ, ਐਥਲੀਟ ਦੁੱਤੀ ਚੰਦ, ਨਿਸ਼ਾਨੇਬਾਜ਼ ਮਨੁ ਭਾਂਕਰ 27 ਖਿਡਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਅਰਜੁਨ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।

ਦੱਸ ਦਈਏ ਕਿ ਪੁਰਸਕਾਰ ਦੇ ਇਤਿਹਾਸ ਵਿੱਚ ਖੇਡ ਰਤਨ ਐਵਾਰਡ ਪਾਉਣ ਵਾਲੇ ਰੋਹਿਤ ਸ਼ਰਮਾ ਚੌਥੇ ਭਾਰਤੀ ਕ੍ਰਿਕਟ ਹੋਣਗੇ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ (1997-98), ਐੱਮਐੱਸ ਧੋਨੀ (2007), ਵਿਰਾਟ ਕੋਹਲੀ (2018) ਨੂੰ ਇਸ ਸਰਵਉੱਚ ਐਵਾਰਡ ਨਾਲ ਨਵਾਜ਼ਿਆ ਗਿਆ ਹੈ।

ਇਹ ਪੁਰਸਕਾਰ ਕਿਸੇ ਖਿਡਾਰੀ ਨੂੰ ਅੰਤਰ-ਰਾਸ਼ਟਰੀ ਪੱਧਰ ਉੱਤੇ ਪਿਛਲੇ 4 ਸਾਲਾ ਦੇ ਅੰਦਰ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ ਉੱਤੇ ਦਿੱਤਾ ਜਾਂਦਾ ਹੈ ਅਤੇ ਸਰਟੀਫ਼ਿਕੇਟ, ਸ਼ਾਲ ਤੋਂ ਇਲਾਵਾ ਖਿਡਾਰੀ ਨੰ 7.50 ਲੱਖ ਰੁਪਏ ਨਕਦ ਰਾਸ਼ੀ ਦਿੱਤੀ ਜਾਂਦੀ ਹੈ।

ABOUT THE AUTHOR

...view details