ਨਵੀ ਦਿੱਲੀ: ਤੇਜ ਗੇਂਦਬਾਜ ਇਸ਼ਾਂਤ ਸਰਮਾ ਅਤੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਆਸਟ੍ਰੇਲੀਆ ਖ਼ਿਲਾਫ਼ ਬਾਰਡਰ-ਗਵਾਸਕਰ ਟ੍ਰਾਫੀ ਦੇ ਤਹਿਤ ਹੋਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ ’ਚ ਨਹੀਂ ਖੇਡ ਸਕਣਗੇ। ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਿਸੰਬਰ ਤੋਂ ਐਡੀਲੇਡ ’ਚ ਹੋਣ ਵਾਲੇ ਦਿਨ-ਰਾਤ ਦੇ ਟੈਸਟ ਮੈਚ ਤੋਂ ਹੋ ਰਹੀ ਹੈ।
ਇੱਕ ਮੀਡੀਆ ਵੈੱਬਸਾਈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਖਿਡਾਰੀ ਆਖ਼ਰੀ ਦੋ ਟੈਸਟ ਮੈਚ ਹੀ ਖੇਡ ਸਕਣਗੇ।
ਇਸ਼ਾਂਤ ਸ਼ਰਮਾ ਨੇ ਫਿਟਨਸ ਹਾਸਲ ਕਰ ਲਈ ਹੈ ਹੁਣ ਉਹ 7 ਜਨਵਰੀ ਤੋਂ ਸਿਡਨੀ ’ਚ ਹੋਣ ਵਾਲੇ ਤੀਸਰੇ ਟੈਸਟ ਮੈਚ ਲਈ ਟੀਮ ’ਚ ਜਗ੍ਹਾ ਦੇ ਹੱਕਦਾਰ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਸਟ੍ਰੇਲੀਆ ਪਹੁੰਚਣਾ ਹੋਵੇਗਾ।
ਦੂਸਰੇ ਪਾਸੇ, ਰੋਹਿਤ ਹਾਲੇ ਹਾਲੇ NCA ਵਿੱਚ ਹੈਮਸਟ੍ਰਿੰਗ ਇੰਜਰੀ ਦਾ ਇਲਾਜ ਕਰਵਾ ਰਹੇ ਹਨ। ਰੋਹਿਤ ਨੂੰ IPL ਦੇ 13ਵੇਂ ਮੈਚ ਦੌਰਾਨ ਚੋਟ ਲੱਗ ਗਈ ਸੀ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਰੋਹਿਤ ਨੂੰ ਦਿਸੰਬਰ ਦੇ ਦੂਸਰੇ ਹਫ਼ਤੇ ’ਚ ਯਾਤਰਾ ਦੀ ਪ੍ਰਵਾਨਗੀ ਮਿਲ ਸਕੇਗੀ ਕਿਉਂ ਕਿ ਉਨ੍ਹਾਂ ਹਾਲੇ ਪੂਰੀ ਤਰ੍ਹਾਂ ਫਿਟਨਸ ਹਾਸਲ ਨਹੀਂ ਕਰ ਸਕੇ ਹਨ। ਰੋਹਿਤ ਨੂੰ ਦੋ ਹਫ਼ਤਿਆ ਲਈ ਰਿਹੈਬ ’ਚ ਰਹਿਣਾ ਪਵੇਗਾ ਇਸ ਤੋਂ ਬਾਅਦ ਹੀ NCA ਕਿਸੇ ਫੈਸਲੇ ’ਤੇ ਪਹੁੰਚ ਸਕੇਗਾ।
ਰੋਹਿਤ ਸ਼ਰਮਾ ਜੇਕਰ 8 ਦਿਸੰਬਰ ਨੂੰ ਆਸਟ੍ਰੇਲੀਆ ਲਈ ਰਵਾਨਾ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਥੇ ਪਹੁੰਚ ਕੇ ਦੋ ਹਫ਼ਤਿਆ ਲਈ ਇਕਾਂਤਵਾਸ ’ਚ ਰਹਿਣਾ ਪਵੇਗਾ, ਜਿਸ ਤੋਂ ਬਾਅਦ ਉਹ 22 ਦਿਸੰਬਰ ਤੋਂ ਹੀ ਅਭਿਆਸ ਲਈ ਮੈਦਾਨ ’ਤੇ ਜਾ ਸਕਣਗੇ।
ਇਸ ਤੋਂ ਪਹਿਲਾਂ, ਭਾਰਤੀ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਨੇ ਬੀਤ੍ਹੇ ਦਿਨ ਕਿਹਾ ਸੀ ਜੇਕਰ ਰੋਹਿਤ ਅਤੇ ਇਸ਼ਾਂਤ ਨੂੰ ਟੈਸਟ ਸੀਰੀਜ਼ ’ਚ ਭਾਗ ਲੈਣਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਕਿਸੇ ਵੀ ਹਾਲਤ ’ਚ ਅਗਲੇ ਚਾਰ-ਪੰਜ ਦਿਨਾਂ ’ਚ ਆਸਟ੍ਰੇਲੀਆ ਰਵਾਨਾ ਹੋਣਾ ਹੋਵੇਗਾ।