ਕਰਾਚੀ: ਪਾਕਿਸਤਾਨ ਸੁਪਰ ਲੀਗ ਦੇ ਦੂਜੇ ਐਲੀਮੀਨੇਟਰ 'ਚ ਹਰੀਸ ਰਾਉਫ ਨੇ ਸ਼ਾਹਿਦ ਅਫ਼ਰੀਦੀ ਨੂੰ ਪਹਿਲੀ ਗੇਂਦ 'ਤੇ ਜ਼ੀਰੋ 'ਤੇ ਬੋਲਡ ਕੀਤਾ ਅਤੇ ਫਿਰ ਮੁਆਫੀ ਮੰਗੀ। ਸੁਲਤਾਨਜ਼ ਲਈ ਖੇਡ ਰਹੇ ਅਫ਼ਰੀਦੀ 14ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਪਹੁੰਚੇ।
ਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਨੂੰ ਜਿੱਤਣ ਲਈ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਲਈ 183 ਦੌੜਾਂ ਦੀ ਲੋੜ ਸੀ। ਅਫ਼ਰੀਦੀ ਹਾਲਾਂਕਿ ਕ੍ਰੀਜ਼ 'ਤੇ ਜ਼ਿਆਦਾ ਨਹੀਂ ਰਹਿ ਸਕੇ ਤੇ ਪਹਿਲੀ ਗੇਂਦ 'ਤੇ ਹੀ ਆਊਟ ਹੋ ਗਏ। ਜਿਵੇਂ ਹੀ ਅਫ਼ਰੀਦੀ ਆਊਟ ਹੋਏ ਰਾਉਫ ਨੇ ਅਫ਼ਰੀਦੀ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗੀ।