ਪੰਜਾਬ

punjab

ETV Bharat / sports

32 ਸਾਲਾਂ ਦੇ ਹੋਏ ਰਵਿੰਦਰ ਜਡੇਜਾ, ਜਾਣੋਂ ਉਨ੍ਹਾਂ ਦੇ ਹੈਰਾਨੀਜ਼ਨਕ ਰਿਕਾਰਡ - 32 ਸਾਲਾਂ ਦੇ ਹੋਏ ਰਵਿੰਦਰ ਜਡੇਜਾ

ਰਵਿੰਦਰ ਜਡੇਜਾ ਅੱਜ 32 ਸਾਲ ਦੇ ਹੋ ਗਏ ਹਨ। ਰਵਿੰਦਰ ਜਡੇਜਾ ਦੇ ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਜਾਣੋਂ ਉਨ੍ਹਾਂ ਵੱਲੋਂ ਬਣਾਏ ਗਏ ਰਿਕਾਰਡਾਂ ਬਾਰੇ।

32 ਸਾਲਾਂ ਦੇ ਹੋਏ ਰਵਿੰਦਰ ਜਡੇਜਾ
32 ਸਾਲਾਂ ਦੇ ਹੋਏ ਰਵਿੰਦਰ ਜਡੇਜਾ

By

Published : Dec 6, 2020, 12:56 PM IST

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਅਤੇ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਜਡੇਜਾ ਭਾਰਤ ਲਈ ਤਿੰਨ ਤਰ੍ਹਾਂ ਦੀ ਨੁਮਾਇੰਦਗੀ ਕਰਦੇ ਹਨ। ਸਾਲ 2008 'ਚ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਕਪਤਾਨੀ 'ਚ ਅੰਡਰ -19 ਵਰਲਡ ਕੱਪ ਖੇਡਿਆ ਅਤੇ ਜਿੱਤਿਆ। ਉਸ ਤੋਂ ਬਾਅਦ ਉਨ੍ਹਾਂ ਨੂੰ 2009 'ਚ ਭਾਰਤ ਦੀ ਵਨਡੇ ਤੇ ਟੀ-20 ਟੀਮ ਵਿੱਚ ਥਾਂ ਮਿਲੀ ਸੀ, ਪਰ ਉਨ੍ਹਾਂ ਨੂੰ ਭਾਰਤ ਦੇ ਟੈਸਟ ਪਲੇਅਰ ਬਣਨ ਵਿੱਚ ਹੋਰ ਤਿੰਨ ਸਾਲ ਲੱਗ ਗਏ।

32 ਸਾਲਾਂ ਦੇ ਹੋਏ ਰਵਿੰਦਰ ਜਡੇਜਾ

ਰਣਜੀ ਟਰਾਫੀ 'ਚ ਉਨ੍ਹਾਂ ਨੇ ਤਿੰਨ ਸ਼ਤਕ ਬਣਾਏ ਤੇ ਇਸ ਦੀ ਮਦਦ ਨਾਲ ਜਡੇਜਾ ਨੂੰ ਭਾਰਤ ਦੇ ਲਈ ਇੰਗਲੈਂਡ ਦੇ ਖਿਲਾਫ 2012-13 ਸੀਜ਼ਨ ਘਰੇਲੂ ਟੈਸਟ ਡੈਬਯੂ ਕਰਨ ਦਾ ਮੌਕਾ ਮਿਲਿਆ। ਉਦੋਂ ਤੋਂ ਹੀ ਉਨ੍ਹਾਂ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ। ਰਵਿੰਦਰ ਜਡੇਜਾ ਲਗਾਤਾਰ ਭਾਰਤ ਤੇ ਆਈਪੀਐਲ ਦੇ ਅਹਿਮ ਖਿਡਾਰੀਆਂ 'ਚੋਂ ਇੱਕ ਰਹੇ ਹਨ। ਦੱਸਣਯੋਗ ਹੈ ਕਿ ਉਹ ਇਕਲੌਤੇ ਅਜਿਹੇ ਭਾਰਤੀ ਬੱਲੇਬਾਜ਼ ਹਨ ਜਿਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਤਿੰਨ ਸ਼ਤਕ ਬਣਾਏ ਹਨ।

ਸਾਲ 2019 'ਚ ਉਹ ਸਭ ਤੋਂ ਤੇਜ਼ੀ ਨਾਲ 200 ਟੈਸਟ ਵਿਕਟ ਲੈਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ। ਅਗਸਤ 2013 ਵਿੱਚ, ਉਹ ਅਨਿਲ ਕੁੰਬਲੇ ਤੋਂ ਬਾਅਦ ਪਹਿਲੇ ਭਾਰਤੀ ਬਣੇ ਜੋ ਆਈਸੀਸੀ ਵਨਡੇ ਵਿੱਚ ਨੰਬਰ ਇੱਕ ਗੇਂਦਬਾਜ਼ ਬਣੇ। ਫੇਰ ਸਾਲ 2012 'ਚ ਉਨ੍ਹਾਂ ਨੂੰ ਆਈਪੀਐਲ ਖੇਡਣ ਦਾ ਮੌਕਾ ਵੀ ਮਿਲਿਆ। ਕੁੱਝ ਸਾਲ ਪਹਿਲਾਂ, ਸ਼ੇਨ ਵਾਰਨ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਨ੍ਹਾਂ ਦਾ ਨਿਕਨੇਮ "ਰੌਕਸਟਾਰ" ਰੱਖਿਆ।

ਜਡੇਜਾ ਇੱਕ ਅਜਿਹੇ ਖਿਡਾਰੀ ਹਨ ਜੋ ਕਿ ਸਹੀ ਮਾਇਨੇ 'ਚ ਆਲਰਾਊਂਡਰ ਹੈ। ਇਸ ਦੌਰ ਵਿੱਚ ਉਨ੍ਹਾਂ ਦੀ ਗਿਣਤੀ ਬੇਹਤਰੀਨ ਫੀਲਡਰਸ 'ਚ ਹੁੰਦੀ ਹੈ। ਗੇਂਦਬਾਜ਼ੀ ਵਿੱਚ ਵੀ ਉਨ੍ਹਾਂ ਨੇ ਖ਼ੁਦ ਨੂੰ ਸਾਬਿਤ ਕੀਤਾ ਹੈ। ਬਤੌਰ ਬੱਲੇਬਾਜ਼ ਵੀ ਉਨ੍ਹਾਂ ਨੂੰ ਟੀਮ 'ਚ ਮੈਚ ਖ਼ਤਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।

ਘੁੜਸਵਾਰੀ ਦੇ ਸ਼ੌਕੀਨ ਜਡੇਜਾ ਨੂੰ ‘ਸਰ ਜਡੇਜਾ’ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਇੱਕ ਵਿਲੱਖਣ ਕਹਾਣੀ ਹੈ। ਜਡੇਜਾ ਨੂੰ 2009 ਵਰਲਡ ਟੀ -20 ਦੌਰਾਨ ਬਹੁਤ ਟ੍ਰੋਲ ਕੀਤਾ ਗਿਆ ਸੀ। ਰਵਿੰਦਰ ਜਡੇਜਾ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ ਭਾਰਤ ਲਈ ਕਾਫ਼ੀ ਮਹਿੰਗੇ ਸਾਬਤ ਹੋਏ ਸੀ। ਉਨ੍ਹਾਂ ਦੀ ਸ਼ਰਮਨਾਕ ਕਾਰਗੁਜ਼ਾਰੀ ਕਾਰਨ, ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਤੇ ਉਨ੍ਹਾਂ ਨੂੰ 'ਸਰ' ਕਿਹਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ, ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਇੱਕ ਬਿਹਤਰ ਕ੍ਰਿਕਟ ਖਿਡਾਰੀ ਦੇ ਤੌਰ 'ਤੇ ਮਸ਼ਹੂਰ ਹੋਏ।

ABOUT THE AUTHOR

...view details