ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਸਾਬਕਾ ਭਾਰਤੀ ਕ੍ਰਿਕੇਟਰ ਕਪਿਲ ਦੇਵ ਨੂੰ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਰਣਵੀਰ ਸਿੰਘ ਜੋ ਕਿ ਕਪਿਲ ਦੇਵ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਦਰਅਸਲ ਰਣਵੀਰ ਸਿੰਘ ਕਪਿਲ ਦੇਵ ਦੀ ਬਾਈਓਪਿਕ ਫ਼ਿਲਮ ਵਿੱਚ ਕੰਮ ਕਰਨ ਜਾ ਰਹੇ ਹਨ, ਜਿਸ ਦਾ ਨਾਂਅ '83' ਹੈ।
ਹੋਰ ਪੜ੍ਹੋ: ਰੋਨਾਲਡੋ ਨੇ ਪਾਈ 3.5 ਕਰੋੜ ਰੁਪਏ ਦੀ ਘੜੀ, ਜੜੇ ਹਨ 30 ਕੈਰਟ ਦੇ ਹੀਰੇ
ਫ਼ਿਲਮ ਵਿੱਚ ਭਾਰਤ ਦੇ 1983 ਵਿਸ਼ਵ ਕੱਪ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ, ਜਦ ਕਪਿਲ ਦੇਵ ਇੰਡੀਆ ਟੀਮ ਦੇ ਕਪਤਾਨ ਸਨ। ਸ਼ੇਅਰ ਕੀਤੀਆਂ ਫ਼ੋਟੋਆਂ ਵਿੱਚ ਰਣਵੀਰ ਕਪਿਲ ਦੇਵ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: 9 ਸਾਲ ਦੀ ਉਮਰ 'ਚ ਸੰਭਾਲੀ ਸੀ ਏ.ਆਰ ਰਹਿਮਾਨ ਨੇ ਘਰ ਦੀ ਜ਼ਿੰਮੇਵਾਰੀ
ਦੀਪਿਕਾ ਪਾਦੁਕੋਣ '1983' ਵਿੱਚ ਭਾਰਤ ਵੱਲੋਂ ਲਿਆਂਦੇ ਵਰਲਡ ਕੱਪ ਉੱਤੇ ਆਧਾਰਿਤ ਫ਼ਿਲਮ ਵਿੱਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਕ੍ਰਿਕੇਟਰ ਬਲਵਿੰਦਰ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਹਨ ਤੇ ਐਮੀ ਨਾਲ ਹਾਰਡੀ ਸੰਧੂ ਵੀ ਫ਼ਿਲਮ ਦਾ ਹਿੱਸਾ ਬਣਨਗੇ।