ਪੰਜਾਬ

punjab

ETV Bharat / sports

ਸੁਰੇਸ਼ ਰੈਨਾ ਆਪਣੇ 34ਵੇਂ ਜਨਮਦਿਨ 'ਤੇ 34 ਸਕੂਲਾਂ ਦੇ ਬੱਚਿਆਂ ਲਈ ਕਰਨਗੇ ਇਹ ਚੰਗੇ ਕੰਮ

ਸੁਰੇਸ਼ ਰੈਨਾ ਨੇ ਕਿਹਾ, "ਮੈਂ ਇਸ ਪਹਿਲ ਨਾਲ ਆਪਣਾ 34ਵਾਂ ਜਨਮਦਿਨ ਮਨਾ ਕੇ ਬਹੁਤ ਖੁਸ਼ ਹਾਂ। ਹਰ ਬੱਚਾ ਮਿਆਰੀ ਸਿਖਿਆ ਦਾ ਹੱਕਦਾਰ ਹੈ। ਸਕੂਲਾਂ ਵਿੱਚ ਮੁੱਢਲੀ ਸਹੂਲਤਾਂ ਉਨ੍ਹਾਂ ਦਾ ਅਧਿਕਾਰ ਹੈ।"

raina-to-help-children-in-34-schools-on-his-34th-birthday
ਸੁਰੇਸ਼ ਰੈਨਾ ਆਪਣੇ 34ਵੇਂ ਜਨਮਦਿਨ 'ਤੇ 34 ਸਕੂਲਾਂ ਦੇ ਬੱਚਿਆਂ ਲਈ ਕਰਨਗੇ ਇਹ ਚੰਗੇ ਕੰਮ

By

Published : Nov 24, 2020, 10:00 AM IST

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਸ਼ੁੱਕਰਵਾਰ ਨੂੰ 34 ਸਾਲ ਦੇ ਹੋ ਜਾਣਗੇ। ਰੈਨਾ ਨੇ ਆਪਣੇ ਜਨਮਦਿਨ 'ਤੇ ਉੱਤਰ ਪ੍ਰਦੇਸ਼, ਜੰਮੂ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ 34 ਸਕੂਲਾਂ ਵਿੱਚ ਮੁੱਢਲੀ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ।

ਰੈਨਾ ਇਸ ਪਹਿਲ ਦੀ ਸ਼ੁਰੂਆਤ ਐਨਜੀਓ ਗਾਰਸੀਆ ਰੈਨਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਨਗੇ। ਇਹ ਫਾਉਂਡੇਸ਼ਨ ਅਮਿਤਾਭ ਸ਼ਾਹ ਦੇ ਸਹਿਯੋਗ ਨਾਲ ਕੰਮ ਕਰੇਗੀ। ਇਸ ਪਹਿਲਕਦਮੀ ਰਾਹੀਂ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ 10000 ਤੋਂ ਵੱਧ ਬੱਚਿਆਂ ਨੂੰ ਸਿਹਤ ਅਤੇ ਸਵੱਛਤਾ ਦੀਆਂ ਸਹੂਲਤਾਂ ਮਿਲਣਗੀਆਂ।

ਸੁਰੇਸ਼ ਰੈਨਾ

ਰੈਨਾ ਨੇ ਕਿਹਾ, "ਮੈਂ ਇਸ ਪਹਿਲ ਨਾਲ ਆਪਣਾ 34ਵਾਂ ਜਨਮਦਿਨ ਮਨਾ ਕੇ ਬਹੁਤ ਖੁਸ਼ ਹਾਂ। ਹਰ ਬੱਚਾ ਮਿਆਰੀ ਵਿਦਿਆ ਦਾ ਹੱਕਦਾਰ ਹੈ। ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਅਤੇ ਪਖਾਨੇ ਦੀ ਸਹੂਲਤ ਉਨ੍ਹਾਂ ਦਾ ਹੱਕ ਹੈ। ਮੈਨੂੰ ਉਮੀਦ ਹੈ ਕਿ ਅਸੀਂ ਨੌਜਵਾਨਾਂ ਦਾ ਸਮਰਥਨ ਕਰ ਸਕਦੇ ਹਾਂ। 'ਗਾਰਸੀਆ ਰੈਨਾ ਫਾਉਂਡੇਸ਼ਨ' ਨਾਲ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ”

ਦੱਸ ਦੱਈਏ ਕਿ 33 ਸਾਲਾ ਸੁਰੇਸ਼ ਰੈਨਾ 2011 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਇੱਕ ਅਹਿਮ ਹਿੱਸਾ ਸਨ। ਉਨ੍ਹਾਂ ਨੇ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ 18 ਟੈਸਟ ਮੈਚ (768), 226 ਵਨਡੇ (5615) ਅਤੇ 78 ਟੀ20 ਆਈ (1604) ਜਿੱਤੇ। ਰੈਨਾ ਟੀਮ ਇੰਡੀਆ ਲਈ ਤਿੰਨ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੀ ਖਿਡਾਰੀ ਸਨ।

ABOUT THE AUTHOR

...view details