ਪੰਜਾਬ

punjab

ETV Bharat / sports

ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ - ਬੈਂਗਲੁਰੂ ਐਨਸੀਏ

ਐਨਸੀਏ ਮੁਖੀ ਹੋਣ ਕਾਰਨ ਰਾਹੁਲ ਦ੍ਰਵਿੜ ਕੋਵਿਡ-19 ਵਰਕਫੋਰਸ ਦੇ ਪ੍ਰਧਾਨ ਬਣ ਸਕਦੇ ਹਨ। ਬੈਂਗਲੁਰੂ ਐਨਸੀਏ ਵਿੱਚ ਮੁੜ ਤੋਂ ਟ੍ਰੇਨਿੰਗ ਬਹਾਲ ਕਰਨ ਲਈ, ਕੋਵਿਡ-19 ਵਰਕਫੋਰਸ 'ਚ ਦ੍ਰਵਿੜ, ਇੱਕ ਮੈਡੀਕਲ ਅਧਿਕਾਰੀ, ਇੱਕ ਸਫਾਈ ਅਧਿਕਾਰੀ ਤੋਂ ਬੀਸੀਸੀਆਈ ਏਜੀਐਮ, ਕ੍ਰਿਕਟ ਸੰਚਾਲਨ ਸ਼ਾਮਲ ਹੋਣਗੇ।

ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ
ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ

By

Published : Aug 4, 2020, 10:50 AM IST

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਕੋਵਿਡ-19 ਨੂੰ ਲੈ ਕੇ ਇੱਕ ਵਰਕਫੋਰਸ ਦਾ ਗਠਨ ਕਰੇਗਾ। ਇਸ 'ਚ ਸਾਬਕਾ ਕਪਤਾਨ ਅਤੇ ਰਾਸ਼ਟਰੀ ਕ੍ਰਿਕਟ ਅਕਾਦਮੀ ਦੇ ਮੁਖੀ ਰਾਹੁਲ ਦ੍ਰਵਿੜ ਸ਼ਾਮਲ ਹੋਣਗੇ। ਬੀਸੀਸੀਆਈ ਨੇ ਸੂਬਿਆਂ ਨੂੰ ਭੇਜੀ ਮਾਨਕ ਸੰਚਾਲਨ ਪ੍ਰਕੀਰਿਆ (ਐਸਓਪੀ) ਵਿੱਚ ਸੂਬਾ ਸੰਘਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਐਨਸੀਏ ਮੁਖੀ ਹੋਣ ਦੇ ਕਾਰਨ, ਦ੍ਰਵਿੜ ਵੀ ਇਸ ਵਰਕਫੋਰਸ ਦੇ ਪ੍ਰਧਾਨ ਹੋ ਸਕਦੇ ਹਨ। ਐਸਓਪੀ ਦੇ ਮੁਤਾਬਕ, ਖਿਡਾਰੀਆਂ ਨੂੰ ਆਪੋ ਆਪਣੇ ਕੇਂਦਰਾਂ ਵਿੱਚ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਸਹਿਮਤੀ ਫਾਰਮ 'ਤੇ ਦਸਤਖ਼ਤ ਕਰਨੇ ਪੈਣਗੇ। ਇਸ ਦੇ ਲਈ 60 ਸਾਲ ਤੋਂ ਵੱਧ ਉਮਰ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਕਿਸੇ ਵੀ ਵਿਅਕਤੀ ਉੱਤੇ ਟ੍ਰੇਨਿੰਗ 'ਚ ਭਾਗ ਲੈਣ ਲਈ ਪਾਬੰਦੀ ਲਾਈ ਗਈ ਹੈ।

ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ

ਬੈਂਗਲੁਰੂ ਐਨਸੀਏ ਵਿੱਚ ਮੁੜ ਤੋਂ ਟ੍ਰੇਨਿੰਗ ਬਹਾਲ ਕਰਨ ਲਈ, ਕੋਵਿਡ-19 ਵਰਕਫੋਰਸ 'ਚ ਦ੍ਰਵਿੜ, ਇੱਕ ਮੈਡੀਕਲ ਅਧਿਕਾਰੀ, ਇੱਕ ਸਫਾਈ ਅਧਿਕਾਰੀ ਤੋਂ ਬੀਸੀਸੀਆਈ ਏਜੀਐਮ, ਕ੍ਰਿਕਟ ਸੰਚਾਲਨ ਸ਼ਾਮਲ ਹੋਣਗੇ।

ਇਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਸਪਸ਼ਟ ਤੇ ਨਿਯਮਤ ਤੌਰ ਉੱਤੇ ਖਿਡਾਰੀਆਂ ਨਾਲ ਗੱਲਬਾਤ ਕਰਨਾ, ਕੋਰੋਨਾ ਵਾਇਰਸ ਤੋਂ ਬਚਾਅ ਦੇ ਨਿਯਮਾਂ ਬਾਰੇ ਦੱਸਣਾ ਅਤੇ ਕੋਵਿਡ-19 ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਸ਼ਾਮਲ ਹੈ।

ਖਿਡਾਰੀਆਂ ਅਤੇ ਸੂਬਾ ਕੇਂਦਰਾਂ ਵਾਂਗ, ਐਨਸੀਏ ਵਿੱਚ ਵੀ ਕ੍ਰਿਕਟਰਾਂ ਨੂੰ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੰਗ ਪੱਤਰ 'ਤੇ ਦਸਤਖ਼ਤ ਕਰਨੇ ਪੈਂਦੇ ਹਨ। ਐਸਓਪੀ ਦੇ ਮੁਤਾਬਕ, 'ਕੋਵਿਡ -19 (ਆਰਟੀ-ਪੀਸੀਆਰ) ਸਿਖਲਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਕੋਵਿਡ -19 ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਐਨਸੀਏ ਪ੍ਰਸ਼ਾਸਕੀ ਸਟਾਫ ਸਣੇ ਸਾਰੇ ਖਿਡਾਰੀਆਂ ਅਤੇ ਸਟਾਫ ਦੀ ਜਾਂਚ ਕੀਤੀ ਜਾਵੇਗੀ।

ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ

ਐਸਓਪੀ ਦੇ ਮੁਤਾਬਕ, 'ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਤੋਂ ਪਹਿਲਾਂ, ਖਿਡਾਰੀਆਂ ਨੂੰ ਇਸ ਐਸਓਪੀ ਵਿੱਚ ਦੱਸੇ ਗਏ ਸਾਰੇ ਪ੍ਰੋਟੋਕਾਲ ਅਤੇ ਕੋਵਿਡ -19 ਤੋਂ ਰੋਕਥਾਮ ਸਬੰਧੀ ਜਾਰੀ ਕੀਤੇ ਗਏ ਵੱਖ-ਵੱਖ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨ ਲਈ ਲਿਖਤੀ ਤੌਰ 'ਤੇ ਸਹਿਮਤੀ ਦੇਣੀ ਪਵੇਗੀ।'

ਮੀਡੀਆ ਏਜੰਸੀ ਕੋਲ ਕ੍ਰਿਕਟ ਮੁੜ ਤੋਂ ਸ਼ੁਰੂ ਕਰਨ ਬਾਰੇ ਬੀਸੀਸੀਆਈ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਇੱਕ ਕਾਪੀ ਵੀ ਹੈ। ਇਸ ਦੇ ਮੁਤਾਬਕ, ਸੂਬਾ ਕ੍ਰਿਕਟ ਐਸੋਸੀਏਸ਼ਨਾਂ ਖਿਡਾਰੀਆਂ, ਕਰਮਚਾਰੀਆਂ ਅਤੇ ਹਿੱਤ ਧਾਰਕਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਜੁੜੀਆਂ ਚੀਜ਼ਾਂ ਲਈ ਜ਼ਿੰਮੇਵਾਰ ਹੋਣਗੀਆਂ। ਅਜਿਹੇ ਸਹਾਇਕ ਕਰਮਚਾਰੀਆਂ, ਅਧਿਕਾਰੀਆਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜੋ ਬੀਮਾਰ ਹਨ, ਉਨ੍ਹਾਂ ਨੂੰ ਮੈਦਾਨ 'ਚ ਆਉਣ ਅਤੇ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਰਹੇਗੀ। ਜਦ ਤੱਕ ਕਿ ਸਰਕਾਰ ਵੱਲੋਂ ਕੋਈ ਨਵੇਂ ਦਿਸ਼ਾ- ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ।

ਰਾਹੁਲ ਦ੍ਰਵਿੜ ਬਣ ਸਕਦੇ ਨੇ ਕੋਵਿਡ-19 ਵਰਕਫੋਰਸ ਦੇ ਪ੍ਰਧਾਨ

ਉਥੇ ਹੀ ਸਟੇਡੀਅਮ ਦੀ ਯਾਤਰਾ ਤੋਂ ਲੈ ਕੇ ਸਿਖਲਾਈ ਤੱਕ, ਖਿਡਾਰੀਆਂ ਨੂੰ ਸਖ਼ਤ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ। ਸਾਲ 2019-2020 ਦਾ ਘਰੇਲੂ ਸੈਸ਼ਨ ਮਾਰਚ ਵਿੱਚ ਹੀ ਖ਼ਤਮ ਹੋ ਗਿਆ ਸੀ, ਪਰ ਅਗਸਤ ਵਿੱਚ ਸ਼ੁਰੂ ਹੋਣ ਵਾਲਾ ਆਗਮੀ ਸੈਸ਼ਨ ਵੀ ਛੋਟਾ ਕਰ ਦਿੱਤਾ ਜਾਵੇਗਾ।

ਖਿਡਾਰੀਆਂ ਨੂੰ ਸਟੇਡੀਅਮ ਜਾਣ ਵੇਲੇ ਐਨ-95 ਮਾਸਕ ਅਤੇ ਪ੍ਰੈਕਟਿਸ ਦੇ ਦੌਰਾਨ ਗਲਵਜ਼ ਪਾਉਣੇ ਪੈਣਗੇ। ਇਸ ਵਿੱਚ ਕਿਹਾ ਗਿਆ ਹੈ ਕਿ ਕੈਂਪ ਦੇ ਪਹਿਲੇ ਦਿਨ, ਸੂਬੇ ਦੀਆਂ ਇਕਾਈਆਂ ਵੱਲੋਂ ਨਿਯੁਕਤ ਕੀਤੇ ਗਏ ਮੁਖ ਮੈਡੀਕਲ ਅਫ਼ਸਰ ਵੱਲੋਂ ਵੈਬਿਨਾਰਾਂ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਵਰਕਸ਼ਾਪ ਕੀਤੀ ਜਾਏਗੀ।

ਖਿਡਾਰੀਆਂ ਨੂੰ ਆਪਣੇ ਵਾਹਨਾਂ ਤੋਂ ਹੀ ਸਟੇਡੀਅਮ ਆਉਣ ਦੀ ਸਲਾਹ ਦਿੱਤੀ ਗਈ ਹੈ। ਗਰਾਉਂਡ 'ਚ ਮਹਿਜ਼ ਖਿਡਾਰੀ ਅਤੇ ਸਹਿਯੋਗੀ ਸਟਾਫ ਤੇ ਮਾਨਤਾ ਪ੍ਰਾਪਤ ਗਰਾਉਂਡ ਵਰਕਰ, ਕੇਟਰਿੰਗ ਅਤੇ ਸੁਰੱਖਿਆ ਸਟਾਫ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਵਿੱਚ ਐਂਟਰੀ ਇੱਕੋ ਗੇਟ ਰਾਹੀਂ ਹੋਵੇਗੀ। ਹੁਣ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਘਰੇਲੂ ਸੈਸ਼ਨ ਕਦੋਂ ਸ਼ੁਰੂ ਹੋਵੇਗਾ, ਪਰ ਇਸ ਦੌਰਾਨ ਸਾਰੇ ਹੀ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ABOUT THE AUTHOR

...view details