ਹੈਦਰਾਬਾਦ: 15 ਅਗਸਤ ਨੂੰ ਆਪਣੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਦਿੰਦਿਆਂ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਸਾਕਸ਼ੀ ਨੇ ਪੋਸਟ ਰਾਹੀਂ ਧੋਨੀ ਦੇ ਕ੍ਰਿਕਟ ਨੂੰ ਯੋਗਦਾਨ ਅਤੇ ਉਸ ਦੀ ਸ਼ਖਸ਼ੀਅਤ ਨੂੰ ਸਲਾਮ ਕੀਤਾ ਹੈ।
ਦੱਸਣਯੋਗ ਹੈ ਕਿ ਸਾਕਸ਼ੀ ਨੇ ਧੋਨੀ ਦੀ ਇੱਕ ਫ਼ੋਟੋ ਸਾਂਝੀ ਕੀਤੀ ਹੈ, ਜਿਸ 'ਚ ਮਾਹੀ ਆਪਣੇ ਫ਼ਾਰਮ ਹਾਊਸ 'ਚ ਵਿਖਾਈ ਦੇ ਰਹੇ ਹਨ। ਫ਼ੋਟੋ ਸਾਂਝੀ ਕਰਕੇ ਸਾਕਸ਼ੀ ਨੇ ਇੱਕ ਭਾਵੁਕ ਪੋਸਟ ਵੀ ਲਿਖੀ ਹੈ। ਆਪਣੀ ਪੋਸਟ 'ਚ ਉਨ੍ਹਾਂ ਲਿਖਿਆ ਕਿ 'ਤੁਸੀਂ ਜੋ ਵੀ ਹੁਣ ਤਕ ਹਾਸਲ ਕੀਤਾ ਉਸ 'ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ।
ਮੈਨੂੰ ਤੁਹਾਡੀ ਪ੍ਰਾਪਤੀਆਂ ਅਤੇ ਜਿਵੇਂ ਦੇ ਤੁਸੀਂ ਇਨਸਾਨ ਹੋ ਉਸ 'ਤੇ ਮਾਣ ਹੈ। ਮੈਨੂੰ ਪਤਾ ਹੈ ਕਿ ਆਪਣੇ ਪੈਸ਼ਨ ਨੂੰ ਅਲਵਿਦਾ ਕਹਿੰਦਿਆਂ ਤੁਸੀਂ ਆਪਣੇ ਹੰਝੂਆਂ ਨੂੰ ਰੋਕਿਆ ਹੋਵੇਗਾ। ਭਵਿੱਖ ਲਈ ਸ਼ੁਭਕਾਮਨਾਵਾਂ। #thankyoumsd #proud.' ਸਾਕਸ਼ੀ ਨੇ ਆਪਣੀ ਪੋਸਟ 'ਚ ਨਾਮੀਂ ਅਮਰੀਕੀ ਕਵੀ ਪੋਏਟ ਮਾਇਆ ਏਂਜੇਲੋ ਦੀ ਸਤਰਾਂ ਵੀ ਸਾਂਝੀਆਂ ਕੀਤੀਆਂ ਹਨ।
ਜ਼ਿਕਰ-ਏ-ਖ਼ਾਸ ਹੈ ਕਿ ਧੋਨੀ ਦੀ ਰਿਟਾਇਰਮੈਂਟ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਸਨ ਤੇ ਆਪਣੀ ਰਾਏ ਸੋਸ਼ਲ ਮੀਡੀਆ 'ਤੇ ਸਾਂਝੀ ਵੀ ਕਰ ਰਹੇ ਹਨ। ਧੋਨੀ ਨੇ ਭਾਰਤ ਲਈ ਆਖ਼ਰੀ ਮੈਚ ਨਿਊਜ਼ੀਲੈਂਡ ਵਿਰੁੱਧ ਬੀਤੇ ਸਾਲ ਜੁਲਾਈ 'ਚ ਵਿਸ਼ਵ ਖੱਪ ਸੈਮੀਫਾਈਨਲ ਖੇਡਿਆ ਸੀ।
ਵਿਕਟਾਂ ਵਿਚਕਾਰ ਬੇਹਤਰੀਨ ਦੌੜ ਲਈ ਮਸ਼ਹੂਰ ਧੋਨੀ ਆਪਣੇ ਉਸ ਤਣਾਅ ਭਰੇ ਮੈਚ 'ਚ 50 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਉਸ ਮੈਚ ਤੋਂ ਬਾਅਦ ਉਹ ਲੰਮੇ ਬ੍ਰੇਕ 'ਤੇ ਚਲੇ ਗਏ ਸਨ ਅਤੇ ਬੀਤੇ ਇੱਕ ਸਾਲ ਤੋਂ ਉਨ੍ਹਾਂ ਦੇ ਸੰਨਿਆਸ ਨੂੰ ਲੈ ਕਈ ਕਿਆਸਾਰੀਆਂ ਚਲ ਰਹੀਆਂ ਸਨ।
ਭਾਵੇਂ ਧੋਨੀ ਨੇ ਕੌਮਾਂਤਰੀ ਮੈਚ ਨੂੰ ਅਲਵਿਦਾ ਆਖ ਦਿੱਤਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਆਈਪੀਐਲ 'ਚ ਖੇਡਦਿਆਂ ਦੇਖ ਸਕਦੇ ਹਨ। ਆਈਪੀਐਲ ਦਾ 13ਵਾਂ ਸੀਜ਼ਨ ਯੂਏਈ 'ਚ ਖੇਡਿਆ ਜਾਵੇਗਾ।
ਅੰਕੜਿਆਂ ਦੇ ਨਾਲ ਧੋਨੀ ਦੇ ਕਰੀਅਰ ਗ੍ਰਾਫ਼ ਸਬੰਧੀ ਕੁੱਝ ਨਹੀਂ ਕਿਹਾ ਜਾ ਸਕਦਾ। ਧੋਨੀ ਦੀ ਕਪਤਾਨੀ, ਮੈਚ ਦੇ ਹਲਾਤਾਂ ਨੂੰ ਦੇਖਣ ਦੀ ਸਮਰੱਥਾ ਅਤੇ ਵਿਕੇਟ ਦੇ ਪਿੱਛੇ ਜ਼ਬਰਦਸਤ ਚੁਸਤੀ ਨੇ ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀਆਂ ਨੂੰ ਧੋਨੀ ਦਾ ਦੀਵਾਨਾ ਬਣਾ ਦਿੱਤਾ ਸੀ।