ਮੋਹਾਲੀ: ਭਾਰਤੀ ਕ੍ਰਿਕੇਟ ਟੀਮ ਅਤੇ IPL ਫ਼੍ਰੈਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਔਪਨਰ ਕੇ.ਐਲ ਰਾਹੁਲ ਨੂੰ ਪੰਜਾਬ ਦਾ ਕਪਤਾਨ ਬਣਾਇਆ ਗਿਆ ਹੈ। ਇਸ ਖ਼ਾਸ ਮੌਕੇ 'ਤੇ ਟੀਮ ਦੀ ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀ ਰਾਹੁਲ ਨੂੰ ਵਧਾਈ ਦਿੱਤੀ ਹੈ। ਇਸ ਵੀਡੀਓ ਨੂੰ KXIP ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ
ਦੱਸ ਦੇਈਏ ਕਿ ਪ੍ਰੀਤੀ ਨੇ ਵੀਡੀਓ ਵਿੱਚ ਕਿਹਾ "ਟੀਮ ਨੂੰ ਹੁਣ ਨਵਾਂ ਕਪਤਾਨ ਮਿਲ ਗਿਆ ਹੈ। ਜੋ ਕਿ ਕੇ.ਐਲ ਰਾਹੁਲ ਰਹਿਣ ਵਾਲੇ ਹਨ। ਉਹ ਨਾ ਸਿਰਫ਼ ਇੱਕ ਚੰਗੇ ਕ੍ਰਿਕੇਟਰ ਜਾ ਬੱਲੇਬਾਜ਼ ਹਨ, ਬਲਕਿ ਉਹ ਦਬਾਅ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ। ਉਹ ਨੌਜ਼ਵਾਨ ਹਨ ਤੇ ਨਾਲ ਹੀ ਇੱਕ ਟੀਮ ਦੇ ਖਿਡਾਰੀ ਵੀ ਹਨ। ਅਸੀਂ ਸਾਰੇ ਬਹੁਤ ਉਤਸ਼ਾਹਿਤ ਹਾਂ, ਕਿ ਉਹ IPL 2020 ਵਿੱਚ ਟੀਮ ਨੂੰ ਅੱਗੇ ਲੈ ਕੇ ਜਾਣਗੇ। ਮੈਂ ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣਾ ਚਾਹਾਂਗੀ। ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਮੈਨੂੰ ਉਮੀਦ ਹੈ ਕਿ ਇਸ ਸੀਜ਼ੀਨ ਵਿੱਚ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕਰਨ ਵਾਲੇ ਹਾਂ।"
ਹੋਰ ਪੜ੍ਹੋ: Ind vs WI : ਸਮਿਥ ਦੇ ਅਰਧ-ਸੈਂਕੜੇ ਦੇ ਦਮ ਉੱਤੇ ਵਿੰਡੀਜ਼ ਨੇ ਲੜੀ 1-1 ਨਾਲ ਕੀਤੀ ਬਰਾਬਰ
ਜ਼ਿਕਰਯੋਗ ਹੈ ਕਿ ਦੋ ਸਾਲਾਂ ਤੋਂ ਰਾਹੁਲ ਇਸ ਟੀਮ ਦੇ ਲਈ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਰਵੀਚੰਦਰਨ ਅਸ਼ਵਿਨ ਨੂੰ ਦਿੱਲੀ ਕੈਪੀਟਲਸ ਵਿੱਚ ਟ੍ਰੇਡ ਕਰਨ ਦੇ ਬਾਅਦ ਰਾਹੁਲ ਨੂੰ ਟੀਮ ਦੀ ਕਮਾਨ ਦੇ ਦਿੱਤੀ ਗਈ ਹੈ।