ਪੰਜਾਬ

punjab

ETV Bharat / sports

ਭਾਰਤੀ ਕ੍ਰਿਕਟਰ ਓਝਾ ਨੇ ਛੱਡੀ ਕ੍ਰਿਕਟ - ਪ੍ਰਗਿਆਨ ਓਝਾ

ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੇ ਪਹਿਲੇ ਦਰਜੇ ਦੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

pragyan ojha announces retirement
ਫ਼ੋਟੋ

By

Published : Feb 22, 2020, 2:27 AM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੇ ਪਹਿਲੇ ਦਰਜੇ ਦੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਛੋਟੀ ਉਮਰੇ ਹੀ ਪ੍ਰਗਿਆਨ ਓਝਾ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਇਸ ਦੀ ਪੁਸ਼ਟੀ ਪ੍ਰਗਿਆਨ ਓਝਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੀਤੀ ਹੈ ਕਿ ਉਹ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈ ਰਹੇ ਹਨ।

ਪ੍ਰਗਿਆਨ ਓਝਾ ਨੇ ਆਪਣੇ ਟਵਿੱਟਰ ਅਕਾਊਟ 'ਤੇ ਦੋ ਪੰਨਿਆਂ ਦਾ ਪੱਤਰ ਲਿਖਿਆ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਟੀਮ ਦੇ ਸਾਬਕਾ ਕਪਤਾਨ ਤੇ ਟੀਮ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਹੁਣ ਸਮਾਂ ਆ ਗਿਆ ਹੈ ਕਿ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵਧੋ। ਮੈਂ ਪਿਆਰ ਅਤੇ ਸਮਰਥਨ ਦੇਣ ਵਾਲੇ ਹਰ ਵਿਅਕਤੀ ਨੂੰ ਹਮੇਸ਼ਾਂ ਯਾਦ ਰੱਖਾਂਗਾ ਤੇ ਮੈਨੂੰ ਹਮੇਸ਼ਾਂ ਇਸ ਤੋਂ ਪ੍ਰੇਰਣਾ ਮਿਲੇਗੀ।"

ਪ੍ਰਗਿਆਨ ਓਝਾ ਨੇ ਸਾਲ 2008 'ਚ ਭਾਰਤ ਦੀ ਵਨ-ਡੇਅ ਟੀਮ ਵਿੱਚ ਡੈਬਿਊ ਕੀਤਾ ਸੀ। ਉਸ ਸਮੇਂ ਤੋਂ ਲੈ ਕੇ 2013 ਤੱਕ, ਉਸ ਨੇ ਤਿੰਨੋਂ ਫਾਰਮੈਟ ਮੈਚਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। 24 ਟੈਸਟ, 18 ਵਨ-ਡੇਅ ਤੇ 6 ਟੀ -20 ਕੌਮਾਂਤਰੀ ਮੈਚਾਂ ਲਈ 92 ਆਈਪੀਐਲ ਮੈਚ ਖੇਡਣ ਵਾਲੇ ਪ੍ਰਗਿਆਨ ਓਝਾ ਨੂੰ 7 ਸਾਲਾਂ ਲਈ ਟੀਮ 'ਚ ਨਹੀਂ ਚੁਣਿਆ ਗਿਆ। ਅਜਿਹੀ ਸਥਿਤੀ 'ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣਾ ਸਹੀਂ ਮੰਨਿਆ ਜਾਂਦਾ ਹੈ। ਉਹ ਕੋਚਿੰਗ ਦੇ ਨਾਲ-ਨਾਲ ਕੁਮੈਂਟਰੀ 'ਚ ਵੀ ਆਪਣਾ ਹੱਥ ਅਜ਼ਮਾ ਸਕਦੇ ਹਨ।

ABOUT THE AUTHOR

...view details