ਪਣਜੀ: ਗੋਆ ਦੇ ਸਪਿੱਨਰ ਗੇਂਦਬਾਜ਼ ਸ਼ਾਦਾਬ ਜਕਤੀ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਸ਼ਾਦਾਬ ਜਕਤੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡੇ ਸਨ ਜਿਸ ਵਿੱਚ ਉਹ ਚੇਨਈ ਸੁਪਰ ਕਿੰਗਜ਼, ਗੁਜਰਾਤ ਲਾਇਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਰਗੀਆਂ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ।
ਉਨ੍ਹਾਂ ਨੇ ਇਸ ਦਾ ਐਲਾਨ ਟਵਿੱਟਰ ਰਾਹੀਂ ਕੀਤਾ। ਇਸ 'ਤੇ ਸ਼ਾਦਾਬ ਜਕਤੀ ਨੇ ਟਵੀਟ ਕੀਤਾ ਕਿ, "ਹੁਣੇ ਹੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮੈਂ ਪਿਛਲੇ ਇੱਕ ਸਾਲ ਵਿੱਚ ਲੰਬੇ ਸਮੇਂ ਤੋਂ ਕ੍ਰਿਕਟ ਨਹੀਂ ਖੇਡ ਰਿਹਾ ਸੀ। ਇਹ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਮੁਸ਼ਕਲ ਕੰਮ ਸੀ। ਉਨ੍ਹਾਂ ਨੇ ਬੀ.ਸੀ.ਸੀ.ਆਈ. , ਗੋਆ ਕ੍ਰਿਕਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 23 ਸਾਲਾਂ ਵਿੱਚ ਮੇਰਾ ਸੁਪਨਾ (ਕ੍ਰਿਕਟ ਖੇਡਣਾ) ਸੀ ਜਿਸ ਨੂੰ ਪੂਰਾ ਕਰਨ 'ਚ ਮੇਰੀ ਸਹਾਇਤਾ ਕੀਤੀ ਹੈ।