ਪੰਜਾਬ

punjab

ETV Bharat / sports

ਗੁਲਾਬੀ ਗੇਂਦ ਨਾਲ ਫੀਲਡਿੰਗ ਕਰਨੀ ਔਖੀ: ਕੋਹਲੀ - ਗੁਲਾਬੀ ਗੇਂਦ ਨਾਲ ਫੀਲਡਿੰਗ ਕਰਨੀ ਔਖੀ

ਭਾਰਤੀ ਟੀਮ ਦੇ ਕਪਤਾਨ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਫੀਲਡਿੰਗ ਕਰਨੀ ਔਖੀ ਹੈ ਇਸ ਲਈ ਉਹ ਜ਼ਿਆਦਾ ਧਿਆਨ ਬੱਲੇਬਾਜ਼ੀ 'ਤੇ ਦੇ ਰਹੇ ਹਨ।

ਕੋਹਲੀ

By

Published : Nov 21, 2019, 5:43 PM IST

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਦਿਨ-ਰਾਤ ਮੈਚ ਵਿੱਚ ਗੁਲਾਬੀ ਗੇਂਦ ਨਾਲ ਫੀਲਡਿੰਗ ਕਰਨਾ ਮੁਸ਼ਕਲ ਕੰਮ ਹੈ। ਭਾਰਤੀ ਕ੍ਰਿਕੇਟ ਟੀਮ ਬੰਗਲਾਦੇਸ਼ ਦੇ ਨਾਲ ਸ਼ੁੱਕਰਵਾਰ ਵਿੱਚ ਇੱਥੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਮੈਚ ਨੂੰ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ।

ਜ਼ਿਆਦਾ ਧਿਆਨ ਬੱਲੇਬਾਜ਼ੀ ਵੱਲ

ਮੈਚ ਤੋਂ ਪਹਿਲਾ ਜਦੋਂ ਪੱਤਰਕਾਰਾਂ ਨੇ ਕਪਤਾਨ ਵਿਰਾਟ ਕੋਹਲੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਗੁਲਾਬੀ ਗੇਂਦ ਨਾਲ ਟਰੇਨਿੰਗ ਦੌਰਾਨ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਤਾਂ ਕੋਹਲੀ ਨੇ ਕਿਹਾ, ਅਸੀਂ ਬੱਲੇਬਾਜ਼ੀ ਤੇ ਜ਼ਿਆਦਾ ਧਿਆਨ ਦੇ ਰਹੇ ਹਾਂ। ਇੱਕ ਬੱਲੇਬਾਜ਼ ਦੇ ਰੂਪ ਵਿੱਚ ਜਦੋਂ ਤੁਸੀਂ ਕੋਈ ਨਵੀਂ ਰੰਗੀਨ ਗੇਂਦ ਨਾਲ ਖੇਡਦੇ ਹੋ ਤਾਂ ਤੁਸੀਂ ਘੱਟ ਗ਼ਲਤੀ ਕਰਨ ਬਾਰੇ ਸੋਚਦੇ ਹੋ। ਅਸੀਂ ਆਪਣੀ ਤਕਨੀਕ 'ਤੇ ਧਿਆਨ ਦੇ ਰਹੇ ਹਾਂ ਪਰ ਫੀਲਡਿੰਗ ਸੈਸ਼ਨ ਥੋੜਾ ਹੈਰਾਨੀ ਭਰਿਆ ਸੀ।

ਕੋਹਲੀ ਨੇ ਗੁਲਾਬੀ ਗੇਂਦ ਦੀ ਤੁਲਨਾ ਹਾਕੀ ਗੇਂਦ ਨਾਲ ਕਰਦੇ ਹੋਏ ਕਿਹਾ ਕਿ ਗੁਲਾਬੀ ਗੇਂਦ ਕਾਫ਼ੀ ਤੇਜ਼ੀ ਨਾਲ ਫੀਲਡਰ ਦੇ ਹੱਥ ਆਉਂਦੀ ਹੈ। ਇਹ ਬਿਲਕੁਲ ਹਾਕੀ ਦੀ ਭਾਰੀ ਗੇਂਦ ਦੀ ਤਰ੍ਹਾਂ ਹੈ ਜਾਂ ਉਸ ਗੇਂਦ ਦੀ ਤਰ੍ਹਾਂ ਹੈ ਜਿਸ ਨਾਲ ਬੱਚੇ ਖੇਡਦੇ ਹਨ। ਇਸ ਦੇ ਨਾਲ ਹੀ ਕਿਹਾ ਕਿ ਇਸ ਗੇਂਦ ਨਾਲ ਕੈਚ ਫੜ੍ਹਨਾ ਔਖਾ ਹੋਵੇਗਾ।

ਕਪਤਾਨ ਨੇ ਕਿਹਾ, ਜਦੋਂ ਗੇਂਦ ਹਵਾ ਵਿੱਚ ਜਾਵੇਗੀ ਤਾਂ ਇਸ ਦੀ ਗਹਿਰਾਈ ਦਾ ਪਤਾ ਲਾਉਣਾ ਮੁਸ਼ਕਲ ਹੋਵੇਗਾ ਇਸ ਲਈ ਉਸ ਦਿਨ ਉੱਚੇ ਕੈਚ ਫੜ੍ਹਨੇ ਔਖੇ ਹੋਣੇਗੇ। ਲਾਲ ਅਤੇ ਸਫ਼ੈਦ ਗੇਂਦ ਵਿੱਚ ਤੁਹਾਨੂੰ ਪਤਾ ਹੁੰਦਾ ਹੈ ਕਿ ਗੇਂਦ ਕਿਸ ਗਤੀ ਨਾਲ ਥੱਲੇ ਆ ਰਹੀ ਹੈ ਜਦੋਂ ਕਿ ਗੁਲਾਬੀ ਗੇਂਦ ਨਾਲ ਇਸ ਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ, ਮੈਨੂੰ ਲਗਦਾ ਹੈ ਕਿ ਫੀਲਡਿੰਗ ਕਾਫ਼ੀ ਜ਼ਿਆਦਾ ਔਖੀ ਹੋਵੇਗੀ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਇਸ ਗੇਂਦ ਨਾਲ ਫੀਲਡਿੰਗ ਕਰਨਾ ਕਾਫ਼ੀ ਔਖਾ ਹੈ।

ABOUT THE AUTHOR

...view details