ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸ਼ਿਖਰ ਧਵਨ ਆਪਣੀ ਆਈਪੀਐਲ ਟੀਮ ਦਿੱਲੀ ਕੈਪਿਟਲਸ ਦੇ ਨਾਲ ਦੁਬਈ ਵਿੱਚ ਹਨ। ਬਾਲਕੋਨੀ ਵਿੱਚ ਬੈਠ ਕੇ ਧਵਨ ਨੇ ਆਪਣੀ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ 'ਤੇ ਸਪਿਨ ਟ੍ਰਿਨ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ।
ਧਵਨ ਨੇ ਸ਼ੇਅਰ ਕੀਤੀ ਫ਼ੋਟੋ, ਕੁਲਦੀਪ ਤੇ ਯੁਜਵੇਂਦਰ ਨੇ ਕਰ ਦਿੱਤਾ ਟ੍ਰੋਲ - ਯੁਜਵੇਂਦਰ ਚਾਹਲ
ਸ਼ਿਖਰ ਧਵਨ ਨੇ ਇੱਕ ਫ਼ੋਟੋ ਸ਼ੇਅਰ ਕੀਤੀ ਜਿਸ 'ਤੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ।
ਦੱਸਣਯੋਗ ਗੱਲ ਇਹ ਹੈ ਕਿ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ- ਮੁਸਕੁਰਾਹਟ ਲਿਆਉਂਦੇ ਹੋਏ। ਇਸ ਤੋਂ ਬਾਅਦ ਕੁਲਦੀਪ ਨੇ ਇਸ `ਤੇ ਟਿੱਪਣੀ ਕੀਤੀ ਅਤੇ ਲਿਖਿਆ- ਵਾਲ ਹੁਣ ਵੱਡੇ ਹੋ ਗਏ ਹਨ। ਫੇਰ ਯੁਜੀ ਨੇ ਕੁਲਦੀਪ ਨੂੰ ਉੱਤਰ ਦਿੱਤਾ ਤੇ ਲਿਖਿਆ- ਭਾਬੀ ਆਸਟਰੇਲੀਆ ਵਿੱਚ ਹੈ, ਭਰਾ ਅਜੇ ਨੌ ਪਿਟਾਈ, ਇਸ ਕਰਕੇ ਵਾਲ ਆ ਗਏ ਹਨ। ਸਮਝ ਰਹੇ ਹੋ ਨਾ ? ਸਮਝ ਰਹੇ ਹੋ ਨਾ? ਇਸ ਬਾਰੇ ਟਿੱਪਣੀ ਕਰਦਿਆਂ ਧਵਨ ਨੇ ਲਿਖਿਆ- ਬਾਬਾ ਹਮ ਤੋ ਪੁਰਾਣੇ ਚਾਵਲ ਹੋ ਗਏ ਹੈਂ। ਤੁਸੀਂ ਹੁਣੇ ਅੰਗੇਜ਼ਡ ਹੋਏ ਹੋ, ਤੂ ਸੰਭਲ ਕੇ ਚੱਲ ਕਿਤੇ ਅੱਗੇ ਵਾਲੇ ਵੱਡੇ ਦੰਦ ਬਾਹਰ ਨਾ ਆ ਜਾਣ, ਸਮਝ ਗਏ ਨਾ?
ਦੱਸ ਦਈਏ ਕਿ ਆਈਪੀਐਲ 2020 ਵਿੱਚ ਇਹ ਤਿੰਨੇ ਖਿਡਾਰੀ ਇੱਕ ਵਾਰ ਫਿਰ ਆਪੋ ਆਪਣੀਆਂ ਟੀਮਾਂ ਲਈ ਖੇਡਦੇ ਨਜ਼ਰ ਆਉਣਗੇ। ਕੁਲਦੀਪ ਯਾਦਵ ਕੇਕੇਆਰ ਲਈ ਖੇਡਦੇ ਹਨ ਜਦੋਂਕਿ ਚਾਹਲ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਦਾ ਹਿੱਸਾ ਹਨ। ਉਹ ਮਾਰਚ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਤੇ ਦਿਖਾਈ ਦੇਣਗੇ। ਕੋਵਿਡ -19 ਦੇ ਕਾਰਨ ਭਾਰਤ ਵਿੱਚ ਕ੍ਰਿਕਟ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਮਾਰਚ ਤੋਂ ਪਾਬੰਦੀ ਲਗਾਈ ਗਈ ਸੀ।